16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸ਼ਹੀਦੀ ਸਭਾ ਨੂੰ ਸਮਰਪਿਤ ਮੰਡੀ ਮੁੱਲਾਂਪੁਰ ਤੋਂ ਆਲਮਗੀਰ ਲਈ ਨਗਰ ਕੀਰਤਨ 21 ਨੂੰ

Ad Position 21
No active advertisement
ਅਜੀਤ ਡੈਸਕ 20-12-2025
ਮੁੱਲਾਂਪੁਰ-ਦਾਖਾ, 19 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਬੇਗਮਪੁਰਾ ਸੇਵਾ ਦਲ ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ (ਤਪ ਅਸਥਾਨ ਸੰਤ ਬਾਬਾ ਮੱਖਣ ਦਾਸ) ਰਾਏਕੋਟ ਰੋਡ ਮੰਡੀ ਮੁੱਲਾਂਪੁਰ ਦੀ ਪ੍ਰਬੰਧਕ ਕਮੇਟੀ, ਡਾ. ਬੀ ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਮੰਡੀ ਮੁੱਲਾਂਪੁਰ ਅਤੇ ਗੁਰਦੁਆਰਾ ਅਜੀਤਸਰ ਸਾਹਿਬ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਪ੍ਰਬੰਧਕ ਕਮੇਟੀ, ਸਮੁੱਚੀ ਸੰਗਤ ਦੇ ਸਹਿਯੋਗ ਨਾਲ ਦਸਵੇਂ ਪਾਤਿਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਧੰਨ ਮਾਤਾ ਗੁਜਰ ਕੌਰ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 21 ਦਸੰਬਰ ਦਿਨ ਐਤਵਾਰ ਸਵੇਰ 6 ਵਜੇ ਮੰਡੀ ਮੁੱਲਾਂਪੁਰ ਤੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲਈ ਰਵਾਨਾ ਹੋਵੇਗਾ | ਡਾ: ਬੀ.ਆਰ ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ ਪ੍ਰਧਾਨ ਹਰਦਿਆਲ ਸਿੰਘ ਬੋਪਾਰਾਏ, ਰਜਿੰਦਰ ਸਿੰਘ ਰਾਜੂ ਜੋਧਾਂ ਪ੍ਰਧਾਨ ਬੇਗਮਪੁਰਾ ਸੇਵਾ ਦਲ ਅਨੁਸਾਰ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹਿਰ ਤੋਂ ਆਰੰਭ ਹੋ ਕੇ ਪਿੰਡ ਮੁੱਲਾਂਪੁਰ, ਦਾਖਾ, ਭਨੋਹੜ੍ਹ, ਹਸਨਪੁਰ, ਪਮਾਲ, ਪਮਾਲੀ, ਛੋਕਰਾਂ, ਗੁਰਦੁਆਰਾ ਟਾਹਲੀ ਸਾਹਿਬ ਪਿੰਡ ਰਤਨ, ਜੋਧਾਂ ਬਾਜਾਰ/ਪਿੰਡ, ਦੋਲੋ ਕਲਾਂ, ਦੋਲੋ ਖੁਰਦ, ਖੇੜ੍ਹੀ, ਝਮੇੜੀ, ਹਿਮਾਯੂਪੁਰਾ, ਜੱਸੋਵਾਲ, ਗੁਰਦੁਆਰਾ ਫਲਾਈ ਸਾਹਿਬ ਪਿੰਡ ਦੁਲੇਅ ਹੁੰਦਾ ਹੋਇਆ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਪਹੁੰਚੇਗਾ | ਨਗਰ ਕੀਰਤਨ ਦੇ ਸਤਿਕਾਰ ਵਜੋਂ ਜਿਥੇ ਪਿੰਡਾਂ 'ਚ ਗੇਟ ਬਣਾਏ ਜਾ ਰਹੇ ਹਨ, ਉਥੇ ਸੰਗਤ ਲਈ ਚਾਹ-ਦੁੱਧ, ਹੋਰ ਮੇਵਿਆਂ ਦੇ ਲੰਗਰ ਦਾ ਉਚਿਤ ਪ੍ਰਬੰਧ ਹੈ | ਨਗਰ ਕੀਰਤਨ ਦੀ ਸਫ਼ਲਤਾ ਲਈ ਜਸਵੀਰ ਸਿੰਘ ਪਮਾਲੀ ਜਨਰਲ ਸਕੱਤਰ ਬੇਗਮਪੁਰਾ ਸੇਵਾ ਦਲ, ਸੂਬੇਦਾਰ ਕਰਮਜੀਤ ਸਿੰਘ ਕਲੇਰ, ਜ਼ਿਲ੍ਹੇਦਾਰ ਬਲਦੇਵ ਸਿੰਘ, ਸੋਹਣ ਸਿੰਘ, ਸੁਖਵਿੰਦਰ ਸਿੰਘ ਮੋਹੀ, ਜਸਵਿੰਦਰ ਸਿੰਘ ਮੰਡਿਆਣੀ, ਪਿ੍ੰਸੀਪਲ ਰਾਜਿੰਦਰ ਸਿੰਘ, ਹੋਰ ਸਹਿਯੋਗ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਜੇਤੂ ਬੀਬੀ ਅਮਰਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਗੁਰਮੀਤ ਸਿੰਘ ਵਲੋਂ ਭੂੰਦੜੀ ਜ਼ੋਨ ਦੇ ਵੋਟਰਾਂ ਦਾ ਧੰਨਵਾਦ
Ad Position 24