ਜਗਰਾਉਂ, 20 ਦਸੰਬਰ (ਵਿਨੋਦ ਕੁਮਾਰ)-ਸੈਕਰਡ ਹਾਰਟ ਕਾਨਵੈਂਟ ਸਕੂਲ ਵਿਚ ਅੱਜ ਕਿ੍ਸਮਸ ਦੇ ਸਬੰਧ ਵਿਚ ਕਾਰਨੀਵਲ ਮਨਾਇਆ ਗਿਆ | ਇਸ ਵਿਚ ਸਕੂਲ ਦੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਸ਼ਿਰਕਤ ਕੀਤੀ | ਪ੍ਰੋਗਰਾਮ ਦੇ ਸ਼ੁਰੂ ਵਿਚ ਬੱਚਿਆਂ ਨੇ ਯਿਸ਼ੂ ਮਸੀਹ ਦੇ ਜੀਵਨ ਨਾਲ ਸਬੰਧਿਤ ਇਕ ਨਾਟਕ ਪੇਸ਼ ਕੀਤਾ | ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਕੁਝ ਲੱਕੀ ਡਰਾਅ ਵੀ ਕੱਢੇ ਗਏ ਤੇ ਇਸੇ ਦਿਨ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ | ਲੋਕਾਂ ਦੇ ਖਾਣ-ਪੀਣ ਲਈ ਵੱਖ-ਵੱਖ ਤਰ੍ਹਾਂ ਦੇ ਸਟਾਲ ਲਾਏ ਗਏ | ਪ੍ਰੋਗਰਾਮ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਸਿਸਟਰ ਐਂਨਸੀ ਜੋਸਫ਼ ਨੇ ਵੱਡੇ ਦਿਨ ਦੀ ਸਭ ਨੂੰ ਵਧਾਈ ਦਿੱਤੀ | ਇਸ ਸਮੇਂ ਸਕੂਲ ਦੇ ਵਾਈਸ ਪਿ੍ੰਸੀਪਲ ਸਿਸਟਰ ਵਿਨੀਤਾ ਵੀ ਹਾਜ਼ਰ ਸਨ |