08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 21-12-2025
ਜੋਧਾਂ, 20 ਦਸੰਬਰ (ਗੁਰਵਿੰਦਰ ਸਿੰਘ ਹੈਪੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਹਲੀ ਸਾਹਿਬ ਰਤਨ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਗਾ ਮਾਪੇ-ਅਧਿਆਪਕ ਮਿਲਣੀ ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਇਸ ਮਿਲਣੀ ਦੀ ਸ਼ੁਰੂਆਤ 'ਚ ਮਾਪਿਆਂ ਦਾ ਸਕੂਲ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ | ਸ਼ਨੀਵਾਰ ਦੀ ਗਤੀਵਿਧੀ ਪਹਾੜਿਆਂ ਦਾ ਮੁਕਾਬਲਾ ਗਣਿਤ ਅਧਿਆਪਕਾ ਸ੍ਰੀਮਤੀ ਕਰਮਜੀਤ ਦੁਆਰਾ ਕਰਵਾਇਆ ਗਿਆ | ਬਲਾਕ ਪੱਧਰ 'ਤੇ ਗਣਿਤ ਵਿਸ਼ੇ ਦੀ ਪ੍ਰਦਰਸ਼ਨੀ ਵਿਚ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੇ ਵਿਦਿਆਰਥੀਆਂ ਅਤੇ ਗਣਿਤ ਅਧਿਆਪਕਾ ਸ੍ਰੀਮਤੀ ਮਨਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮਿਲਣੀ ਦੌਰਾਨ ਗਣਿਤ ਅਤੇ ਵਿਗਿਆਨ ਵਿਸ਼ੇ ਦੀ ਪ੍ਰਦਰਸ਼ਨੀ ਲਗਾਈ ਗਈ | ਆਏ ਹੋਏ ਮਾਪਿਆਂ ਦਾ ਬੀ.ਪੀ. ਚੈਕ ਕੀਤਾ ਗਿਆ¢ ਇਸ ਮਿਲਣੀ ਦੌਰਾਨ ਸੰਸਥਾ ਦੇ ਪਿ੍ੰਸੀਪਲ ਸ੍ਰੀਮਤੀ ਮਨਜੀਤ ਕੌਰ, ਸਮਾਜ ਸਮਾਜ ਸੇਵੀ ਅਤੇ ਐੱਸ.ਐੱਮ.ਸੀ. ਮੈਂਬਰ ਹਰਨੇਕ ਸਿੰਘ ਗਰੇਵਾਲ ਅਤੇ ਐੱਸ.ਐੱਮ.ਸੀ ਦੇ ਚੇਅਰਮੈਨ ਹਰਮਨਜੀਤ ਕੌਰ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਹੋਏ | ਸਟੇਜ਼ ਸੰਚਾਲਨ ਦੀ ਜ਼ਿੰਮੇਵਾਰੀ ਸ੍ਰੀਮਤੀ ਟੀਨੂ ਮਹਿਰਾ ਅੰਗਰੇਜ਼ੀ ਲੈਕਚਰਾਰ ਅਤੇ ਸ਼੍ਰੀਮਤੀ ਦਵਿੰਦਰ ਕੌਰ ਅੰਗਰੇਜ਼ੀ ਅਧਿਆਪਕਾ ਦੁਆਰਾ ਬਾਖ਼ੂਬੀ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਪ੍ਰਾਇਮਰੀ ਸਕੂਲ ਹੰਬੜਾਂ 'ਚ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਦੇਹੜਕਾ ਵਿਖੇ ਮਾਪਿਆਂ ਦੀ ਭਾਗੀਦਾਰੀ ਸੰਬੰਧੀ ਸਮਾਗਮ
Ad Position 24