ਰਾਏਕੋਟ, 20 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਬਲਾਕ ਸੰਮਤੀ ਜ਼ੋਨ-17 ਸਹਿਬਾਜ਼ਪੁਰਾ (ਰਿਜ਼ਰਵ ਔਰਤ) ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਸੰਦੀਪ ਕੌਰ ਵੱਡੀ ਲੀਡ ਨਾਲ ਵੋਟਾਂ ਪ੍ਰਾਪਤ ਕਰਕੇ ਜੇਤੂ ਬਣੀ | ਇਸ ਮੌਕੇ ਜੇਤੂ ਉਮੀਦਵਾਰ ਸੰਦੀਪ ਕੌਰ ਪਤਨੀ ਜਗਸੀਰ ਸਿੰਘ ਜੱਗਾ ਨੇ ਆਪਣੇ ਸਮੱਰਥਕਾਂ ਤੇ ਵੋਟਰਾਂ ਦਾ ਧੰਨਵਾਦ ਕੀਤਾ |