08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਭੌਤਿਕ ਵਿਗਿਆਨ ਵਿਸ਼ੇ 'ਤੇ ਅੰਤਰਰਾਸ਼ਟਰੀ ਪ੍ਰਸਾਰ ਭਾਸ਼ਨ

Ad Position 21
No active advertisement
ਅਜੀਤ ਡੈਸਕ 21-12-2025
ਚੌਂਕੀਮਾਨ, 20 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਮੈਨੇਜਮੈਂਟ ਦੀ ਸਰਪ੍ਰਸਤੀ ਅਧੀਨ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ 'ਭੌਤਿਕ ਵਿਗਿਆਨ' ਦੇ ਖੇਤਰ ਵਿਚ ਇਕ ਗਿਆਨਭਰਪੂਰ ਅੰਤਰਰਾਸ਼ਟਰੀ ਪ੍ਰਸਾਰ ਭਾਸ਼ਣ ਆਯੋਜਿਤ ਕੀਤਾ ਗਿਆ | ਇਸ ਭਾਸ਼ਣ ਦੇ ਮੁੱਖ ਬੁਲਾਰੇ ਪ੍ਰੋ. ਰਾਫ਼ੇਲ ਬਲੂਮੈਨਫ਼ੀਲਡ, ਬਾਈ-ਫੈਲੋ ਭੌਤਿਕ ਵਿਗਿਆਨੀ, ਗੌਨਵਿਲ ਅਤੇ ਕੈਅਸ ਕਾਲਜ, ਕੈਂਬਰਿਜ਼ ਯੂਨੀਵਰਸਿਟੀ ਅਤੇ ਨਾਮਵਰ ਪ੍ਰੋਫ਼ੈਸਰ, ਕਾਲਜ ਆਫ਼ ਸਾਇੰਸ, ਐੱਨ.ਯੂ.ਡੀ.ਟੀ ਚੀਨ ਸਨ | ਸਮਾਗਮ ਦੇ ਆਰੰਭ ਵਿਚ ਡਾ. ਸਤਿੰਦਰ ਕੌਰ ਨੇ ਅੰਤਰਰਾਸ਼ਟਰੀ ਮੁੱਖ ਬੁਲਾਰੇ ਦੀ ਅਕਾਦਮਿਕ ਸ਼ਖ਼ਸੀਅਤ ਨਾਲ ਜਾਣ-ਪਹਿਚਾਣ ਕਰਵਾਉਂਦਿਆਂ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਕਿਹਾ | ਇਸ ਮੌਕੇ ਟਰੱਸਟੀਜ਼ ਡਾ. ਜੀ.ਐੱਸ. ਗਰੇਵਾਲ ਅਤੇ ਸੀਨੀਅਰ ਮੈਂਬਰ ਡਾ. ਹਰਮੇਲ ਸਿੰਘ ਸਿੱਧੂ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਮੁੱਖ ਬੁਲਾਰੇ ਨੇ ਵਿਦਿਆਰਥੀਆਂ ਨੂੰ ਮੁਖਾਤਬ ਹੁੰਦਿਆਂ 'ਗਰੈਨੂਲਰ ਮਟੀਰੀਅਲ' ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ | ਪ੍ਰਸਾਰ ਭਾਸ਼ਣ ਤੋਂ ਬਾਅਦ ਆਪਸੀ ਸੁਆਲਾਂ-ਜੁਆਬਾਂ ਦਾ ਸੈਸ਼ਨ ਹੋਇਆ | ਮੁੱਖ ਬੁਲਾਰੇ ਨੇ ਬਹੁਤ ਹੀ ਡੂੰਘਾਈ ਅਤੇ ਰੌਚਕ ਤਰੀਕੇ ਨਾਲ ਪ੍ਰਸ਼ਨਾਂ ਦਾ ਨਿਵਾਰਨ ਕੀਤਾ | ਇਸ ਮੌਕੇ ਸਮੂਹ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਡਾ. ਅਮਨਦੀਪ ਕੌਰ, ਡਾ. ਜੀ.ਪਵਨ ਕੁਮਾਰ, ਮੈਡਮ ਦਲਜੀਤ ਕੌਰ ਅਤੇ ਮੈਡਮ ਸੰਦੀਪ ਕੌਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਕ ਦੀ ਭੂਮਿਕਾ ਡਾ. ਗਗਨਦੀਪ ਧਾਰਨੀ ਨੇ ਬਾਖੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਪੰਥਕ ਧੜੇ ਦੀ ਹਮਾਇਤ ਪ੍ਰਾਪਤ ਬਲਾਕ ਸੰਮਤੀ ਜੇਤੂ ਉਮੀਦਵਾਰ ਹਰਜੀਤ ਸਿੰਘ ਕਲਸੀਆਂ ਵਿਧਾਇਕ ਇਯਾਲੀ ਵਲੋਂ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਪੁੜੈਣ ਦੇ ਵੋਟਰਾਂ ਦਾ ਅਮਨਾ ਸਵੱਦੀ ਨੇ ਕੀਤਾ ਧੰਨਵਾਦ
Ad Position 24