08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਭਾਕਿਯੂ ਏਕਤਾ ਉਗਰਾਹਾਂ ਵਲੋਂ ਹੜ੍ਹ ਪੀੜਤਾਂ ਨਾਲ ਮੁਆਵਜ਼ੇ ਸੰਬੰਧੀ ਮੀਟਿੰਗ

Ad Position 21
No active advertisement
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਕਿਸਾਨਾਂ ਨਾਲ ਮੀਟਿੰਗ ਕਰਨ ਸਮੇਂ | ਅਜੀਤ ਤਸਵੀਰ <br/> 21-12-2025
ਜਗਰਾਉਂ, 20 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪਿੰਡ ਬਾਘੀਆਂ ਅਤੇ ਬਹਾਦਰਕੇ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕਲਾੜ ਤੇ ਜ਼ਿਲ੍ਹਾ ਆਗੂ ਯੁਵਰਾਜ ਸਿੰਘ ਘੁਡਾਣੀ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੇ ਪਰਿਵਾਰਾਂ ਦਾ ਜੋ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਹਲੇ ਤੱਕ ਨਹੀਂ ਹੋਈ | ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਜੋ ਮੁਆਵਜ਼ੇ ਰਾਸ਼ੀ ਪੂਰੀ ਦੇਣੀ ਸੀ ਉਹ ਵੀ ਨਹੀਂ ਦਿੱਤੀ ਗਈ | ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਹੜ੍ਹਾਂ ਦੇ ਪੂਰੇ ਮੁਆਵਜ਼ੇ ਲੈਣ ਲਈ 22 ਦਸੰਬਰ ਨੂੰ ਜਗਰਾਉਂ ਐੱਸ.ਡੀ.ਐੱਮ ਵਿਖੇ ਪਹੁੰਚਿਆ ਜਾਵੇ ਤਾਂ ਜੋ ਹੜ੍ਹ ਪੀੜਤਾਂ ਦਾ ਜੋ ਨੁਕਸਾਨ ਹੋਇਆ ਉਸਦੀ ਪੂਰੀ ਭਰਪਾਈ ਕਰਵਾਈ ਜਾ ਸਕੇ | ਇਸ ਮੌਕੇ ਸਤਪਾਲ ਸਿੰਘ ਪੱਤੀ ਮੁਲਤਾਨੀ, ਸੋਹਣ ਸਿੰਘ ਬਾਘੀਆਂ, ਜਗਰੂਪ ਸਿੰਘ ਬਾਘੀਆਂ, ਬਜਿੰਦਰ ਸਿੰਘ ਬਹਾਦਰਕੇ , ਹਰਨੇਕ ਸਿੰਘ ਬਹਾਦਰਕੇ, ਬੂਟਾ ਸਿੰਘ ਬਹਾਦਰਕੇ, ਸਾਹਿਬ ਸਿੰਘ ਅਤੇ ਹੋਰ ਪਿੰਡ ਦੇ ਕਿਸਾਨ ਮੀਟਿੰਗ 'ਚ ਸ਼ਾਮਿਲ ਰਹੇ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਦਾ ਪੇਪਰ ਦੇਣ ਆਏ ਪ੍ਰੀਖਿਆਰਥੀ ਬੇਰੰਗ ਮੁੜੇ <br/> ਅਗਲੀ ਖ਼ਬਰ ਗੁੱਜਰਵਾਲ ਵਿਖੇ ਸ਼ਹੀਦੀ ਸਮਾਗਮ ਦੌਰਾਨ ਅੱਖਾਂ ਦੀ ਜਾਂਚ ਸਬੰਧੀ ਕੈਂਪ
Ad Position 24