ਮੁੱਲਾਂਪੁਰ-ਦਾਖਾ, 21 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦਾਖਾ ਹਰਨੇਕ ਨਗਰ ਦੇ ਬਾਨੀ ਸਵ: ਬਾਬਾ ਹਰਨੇਕ ਸਿੰਘ ਦਾ ਪੋਤਰਾ ਰੁਪਿੰਦਰ ਸਿੰਘ ਉਰਫ਼ ਕਾਕਨ ਸੇਖੋਂ ਅਕਾਲ ਚਲਾਣਾ ਕਰ ਗਏ | 'ਗੁਰਮਤਿ ਭਵਨ' ਗੁਰੁੂ ਨਾਨਕ ਚੈਰੀਟੇਬਲ ਦੇ ਟਰੱਸਟੀ ਅਤੇ ਗੁਰਦੁਆਰਾ ਬਾਬਾ ਨੱਥੂ ਜੀ ਸ਼ਹੀਦ ਪਿੰਡ ਦਾਖਾ ਦੇ ਕਮੇਟੀ ਮੈਂਬਰ ਕਾਕਨ ਸੇਖੋਂ ਦੇ ਅਕਾਲ ਚਲਾਣਾ ਦੀ ਜਾਣਕਾਰੀ ਉਸ ਦੇ ਭਰਾਤਾ ਅਵਤਾਰ ਸਿੰਘ ਸੇਖੋਂ ਅਤੇ ਕਰੀਬੀ ਰਿਸ਼ਤੇਦਾਰ ਸੁਖਦੇਵ ਸਿੰਘ ਚੱਕ ਵਲੋਂ ਦਿੱਤੀ ਗਈ | ਕਾਕਨ ਸੇਖੋਂ ਰੁਪਿੰਦਰ ਸਿੰਘ ਦਾ ਸਸਕਾਰ ਦਿਨ ਸੋਮਵਾਰ, 22 ਦਸੰਬਰ ਅੱਜ 'ਗੁਰਮਤਿ ਭਵਨ' ਨਜ਼ਦੀਕ ਗਊਸ਼ਾਲਾ ਰੋਡ 'ਤੇ ਸ਼ਮਸ਼ਾਨਘਾਟ ਅੱਡਾ ਦਾਖਾ ਮੰਡੀ ਮੁੱਲਾਂਪੁਰ ਵਿਖੇ ਦੁਪਹਿਰ 12:15 ਵਜੇ ਹੋਵੇਗਾ | ਡਾ: ਅਮਰਪ੍ਰੀਤ ਸਿੰਘ ਦਿਉਲ, ਡਾ: ਸੁਖਦੇਵ ਸਿੰਘ ਚੱਕ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਇੰਦਰ ਗੋਗਾ, ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਜਗਦੇਵ ਸਿੰਘ ਚੱਕ ਕਲਾਂ, ਪਮਾਲ ਸਰਪੰਚ ਬਲਵਿੰਦਰ ਸਿੰਘ, ਸਰਪੰਚ ਸਿਕੰਦਰ ਸਿੰਘ ਧਨੋਆ ਹੋਰਨਾਂ ਵਲੋਂ ਰੁਪਿੰਦਰ ਸਿੰਘ ਸੇਖੋਂ ਦੀ ਬੇਵਕਤੀ ਮੌਤ 'ਤੇ ਉਨ੍ਹਾਂ ਦੇ ਸਪੁੱਤਰ ਸਨਦੀਪ ਸਿੰਘ ਸੇਖੋਂ, ਭਤੀਜੇ ਕੁਲਦੀਪ ਸਿੰਘ ਨਾਲ ਦੁੱਖ ਪ੍ਰਗਟਾਇਆ |