28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪਮਾਲ 'ਚ ਪੰਚਾਇਤੀ ਵੱਡਾ ਅਖਾੜਾ (ਉਦਾਸੀਨ ਸੰਪਰਦਾਇ) ਵਾਲੀ ਜ਼ਮੀਨ ਦਾ ਮਾਮਲਾ ਗਰਮਾਇਆ

Ad Position 21
No active advertisement
ਅਜੀਤ ਡੈਸਕ 23-12-2025
ਮੁੱਲਾਂਪੁਰ-ਦਾਖਾ, 22 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਪਿੰਡ ਪਮਾਲ (ਲੁਧਿ:) ਉਦਾਸੀਨ ਸੰਪਰਦਾਇ ਦੀ ਜ਼ਮੀਨ ਇਕ ਪਰਿਵਾਰ ਦੀ ਮਾਲਕੀ ਬਣ ਜਾਣ 'ਤੇ ਮਹੰਤ ਜੀਵਨ ਦਾਸ ਚੇਲਾ ਹਰਨਾਮ ਦਾਸ ਦੀ ਨਜ਼ਰਸਾਨੀ ਵਾਲੀ ਉਦਾਸੀਨ ਸੰਪਰਦਾਇ ਡੇਰੇ ਦੀ ਜਾਇਦਾਦ ਮੁੱਢ ਤੋਂ ਗੁਰੂ-ਚੇਲੇ ਦੀ ਮਾਲਕੀ ਹੁੰਦੀ ਸੀ | ਵਿਅਕਤੀ ਵਿਸ਼ੇਸ਼ ਦੇ ਨਾਂਅ ਵਿਰਾਸਤ ਦਾ ਇੰਤਕਾਲ ਹੋਣ 'ਤੇ ਖੁਸ਼ਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਪਮਾਲ ਵਗੈਰਾ 50-52 ਕਿੱਲ੍ਹੇ ਦੀ ਜਾਇਦਾਦ ਮੁੜ ਉਦਾਸੀਨ ਸੰਪਰਦਾਇ ਦੇ ਕਬਜ਼ੇ ਹੇਠ ਲਿਆਉਣ ਲਈ ਜ਼ਿਲ੍ਹਾ ਕੁਲੈਕਟਰ ਲੁਧਿਆਣਾ ਦੀ ਅਦਾਲਤ ਵਿਚ ਦਰਖਾਸਤਬਜ਼ੀ ਕਰਕੇ ਉਕਤ ਇੰਤਕਾਲ ਦਾ ਮਤਨਾਜ਼ਾ ਕਰਵਾ ਲਿਆ | ਐੱਸ.ਡੀ.ਐੱਮ ਦੀ ਕਾਰਵਾਈ ਬਾਅਦ ਜਦ ਜਦ ਖੁਸ਼ਪਾਲ ਸਿੰਘ ਆਪਣੇ ਸਮਰਥਕਾਂ ਨਾਲ ਅਦਾਲਤ ਦਾ ਰੁਖ਼ ਕੀਤਾ ਤਾਂ ਮਾਨਯੋਗ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਵਲੋਂ ਉਕਤ ਜ਼ਮੀਨ 'ਤੇ 30 ਜਨਵਰੀ 2026 ਤੱਕ ਸਟੇਅ ਕਰ ਦਿੱਤਾ | ਅੱਜ ਵੱਡੀ ਤਾਆਦ ਪਮਾਲ ਵਿਖੇ ਇਕੱਤਰ ਲੋਕਾਂ ਨੇ ਦੱਸਿਆ ਕਿ ਭਾਵੇਂ ਅਦਾਲਤੀ ਪ੍ਰਕਿਰਿਆ ਕਿੰਨੀ ਵੀ ਲੰਮੀ ਕਿਉਂ ਨਾ ਹੋ ਜਾਵੇ, ਉਹ ਉਦਾਸੀਨ ਡੇਰੇ ਦੀ ਜਾਇਦਾਦ ਇਕ ਪਰਿਵਾਰ ਵਿਸ਼ੇਸ਼ ਕੋਲੋਂ ਖਾਲੀ ਕਰਵਾ ਕੇ ਦਮ ਲੈਣਗੇਂ | ਪ੍ਰਧਾਨ ਨਛੱਤਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਅੰਬੀ, ਅਮਰਜੀਤ ਸਿੰਘ ਸੇਖੋਂ, ਬਿੱਕਰ ਸਿੰਘ, ਜ਼ੋਰਾ ਸਿੰਘ, ਸਰਬਜੀਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਨਵਦੀਪ ਸਿੰਘ, ਗੁਰਮੀਤ ਸਿੰਘ, ਹਰਨੇਕ ਸਿੰਘ ਫੌਜ਼ੀ, ਮਨਜੀਤ ਸਿੰਘ, ਬੂਟਾ ਸਿੰਘ, ਸੁਖਪਾਲ ਸਿੰਘ, ਹੋਰਨਾਂ ਵਲੋਂ ਉਦਾਸੀਨ ਸੰਪਰਦਾਇ ਬਾਬਾ ਸ੍ਰੀ ਚੰਦ ਪੰਚਾਇਤੀ ਵੱਡਾ ਅਖਾੜਾ ਪਿੰਡ ਪਮਾਲ ਦੀ ਜ਼ਮੀਨ 'ਤੇ ਇਕ ਪਰਿਵਾਰ ਦੇ ਕਬਜ਼ੇ ਨੂੰ ਮਨੁੱਖਤਾ ਦੀ ਸੇਵਾ ਦਾ ਘਾਣ ਦੱਸਦਿਆਂ ਕਿਹਾ ਕਿ ਇਹ ਜਾਇਦਾਦ ਆਜ਼ਾਦੀ ਤੋਂ ਪਹਿਲਾਂ ਦੀ ਲੋੜਵੰਦਾਂ ਲਈ ਰਾਖਵੀਂ ਸੀ, ਹੁਣ ਇਕ ਪਰਿਵਾਰ ਦੇ ਕਬਜ਼ੇ 'ਚੋਂ ਮੁਕਤ ਕਰਵਾ ਕੇ ਉਦਾਸੀਨ ਸੰਪਰਦਾਇ ਦਾ ਅਖਾੜਾ ਮੁੜ ਸੁਰਜੀਤ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਸ੍ਰੀ ਭੱਠਾ ਸਾਹਿਬ ਤੋਂ ਅਗਲੇ ਪੜਾਅ ਲਈ ਹੋਵੇਗਾ ਰਵਾਨਾ ਅਗਲੀ ਖ਼ਬਰ ਨਿਊਜ਼ੀਲੈਂਡ 'ਚ ਨਗਰ ਕੀਰਤਨ ਦਾ ਵਿਰੋਧ ਮੰਦਭਾਗਾ-ਮਨਪ੍ਰੀਤ ਸਿੰਘ ਇਯਾਲੀ
Ad Position 24