ਚੌਂਕੀਮਾਨ, 24 ਦਸੰਬਰ (ਤੇਜਿੰਦਰ ਸਿੰਘ ਚੱਢਾ)-ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਕੁਲਾਰ, ਸਾਬਕਾ ਸਰਪੰਚ ਕੁਲਵੰਤ ਸਿੰਘ ਕੁਲਾਰ, ਪੰਚ ਕੁਲਦੀਪ ਸਿੰਘ ਭੰਡਾਲ ਤੇ ਜਗਪਾਲ ਸਿੰਘ ਕੁਲਾਰ ਨੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਹਮਾਇਤ ਪ੍ਰਾਪਤ ਜੇਤੂ ਜ਼ਿਲ਼੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਹਲਕਾ ਦਾਖਾ ਦੇ ਲੋਕ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨਾਲ ਖੜ੍ਹੇ ਹਨ ਤੇ ਹਮੇਸ਼ਾਂ ਖੜ੍ਹੇ ਰਹਿਣਗੇ | ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਦੀ ਪਾਰਟੀ ਨਹੀਂ ਸਗੋਂ ਪੰਜਾਬ ਦੇ ਲੋਕਾਂ ਵਲੋਂ ਖ਼ੂਨ ਦੇ ਕੇ ਬਣਾਈ ਪਾਰਟੀ ਹੈ ਇਸ ਲਈ ਪੰਜਾਬ ਨੂੰ ਬਚਾਉਣ ਲਈ 2027 ਵਿਚ ਵਿਧਾਇਕ ਇਯਾਲੀ ਵਰਗੇ ਪੰਥਕ ਸੋਚ ਰੱਖਣ ਵਾਲੇ, ਪੜ੍ਹੇ ਲਿਖੇ ਤੇ ਜਝਾਰੂ ਆਗੂਆਂ ਨੂੰ ਜਿੱਤਾ ਕੇ ਸੂਬੇ ਦੀ ਵਾਂਗਡੋਰ ਸੌਂਪਣਾ ਹੀ ਸਮੇਂ ਦੀ ਲੋੜ ਹੈ |