ਚੌਕੀਮਾਨ, 25 ਦਸੰਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਰਹਿਨੁਮਾਈ ਹੇਠ ਇਲਾਕੇ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ, ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਸਾਇੰਸ ਵਿਭਾਗ ਅਤੇ ਆਈ.ਕਿਉ.ਏ.ਸੀ. ਵਲੋਂ ਸਾਂਝੇ ਰੂਪ ਵਿਚ 'ਰਾਸ਼ਟਰੀ ਗਣਿਤ ਦਿਵਸ' ਮੌਕੇ ਆਨ-ਲਾਈਨ ਕੁਇਜ਼ ਦਾ ਆਯੋਜਨ ਕੀਤਾ ਗਿਆ | ਇਹ ਦਿਵਸ ਪ੍ਰਸਿੱਧ ਗਣਿਤ-ਸ਼ਾਸਤਰੀ ਸ਼੍ਰੀ ਨਿਵਾਜਨ ਰਾਮਾਨੁਜਨ ਦੀ ਯਾਦ ਨੂੰ ਸਮਰਪਿਤ ਸੀ | ਗਣਿਤ ਵਿਭਾਗ ਦੇ ਪ੍ਰੋ. ਰਜਨੀ ਅਤੇ ਪ੍ਰੋ. ਅਸ਼ਵਨੀ ਜੈਨ ਦੀ ਅਗਵਾਈ ਅਧੀਨ ਕਰਵਾਏ ਇਸ ਆਨ-ਲਾਈਨ ਕੁਇਜ਼ ਵਿਚ ਕਾਲਜ ਦੇ ਨਾਲ-ਨਾਲ ਵਿਭਿੰਨ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਧ-ਚੜ੍ਹਕੇ ਭਾਗ ਲਿਆ |