17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਜਥੇਬੰਦੀ ਵਲੋਂ ਡਟਵਾਂ ਵਿਰੋਧ ਜਾਰੀ ਰਹੇਗਾ-ਭੈਰੋਮੁੰਨਾਂ/ਗੌਂਸਪੁਰ

Ad Position 21
No active advertisement
ਅਜੀਤ ਡੈਸਕ 26-12-2025
ਹੰਬੜਾਂ, 25 ਦਸੰਬਰ (ਮੇਜਰ ਹੰਬੜਾਂ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ ਅਤੇ ਆਗੂ ਧਿਆਨ ਸਿੰਘ ਗਿੱਲ ਗੌਂਸਪੁਰ ਨੇ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਡਟਵਾਂ ਵਿਰੋਧ ਕਰਦਿਆਂ ਕਿਹਾ ਕਿ ਬੀ.ਕੇ.ਯੂ. ਖੋਸਾ ਜਥੇਬੰਦੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਜਥੇਬੰਦੀ ਵਲੋਂ ਬਿਜਲੀ ਸੋਧ ਬਿੱਲ ਦਾ ਸ਼ੁਰੂ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕੀਮਤ 'ਤੇ ਸਰਕਾਰਾਂ ਨੂੰ ਲੋਕਾਂ 'ਤੇ ਜ਼ਬਰਦਸਤੀ ਬੋਝ ਪਾਏ ਜਾਣ ਵਰਗੇ ਫ਼ੈਸਲਿਆਂ ਨੂੰ ਲਾਗੂ ਨਹੀਂ ਹੋਣ ਦੇਵਾਂਗੇ | ਭੈਰੋਮੁੰਨਾਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਵਿਰੁੱਧ ਜੋ ਵੱਖ-ਵੱਖ ਜਥੇਬੰਦੀਆਂ ਵਲੋਂ ਟੋਲ ਪਲਾਜ਼ਾ ਲਾਡੋਵਾਲ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ ਹੈ, ਉਹ ਕਾਮਯਾਬ ਰਿਹਾ ਤੇ ਅੱਗੇ ਵੀ ਅਜਿਹੇ ਸਰਕਾਰ ਵਿਰੋਧੀ ਰੋਸ ਧਰਨੇ ਜਾਰੀ ਰਹਿਣਗੇ, ਜਿੰਨ੍ਹਾਂ ਸਮਾਂ ਸਰਕਾਰਾਂ ਬਿਜਲੀ ਸੋਧ ਬਿੱਲ ਲਿਆਉਣ ਵਰਗੇ ਫ਼ੈਸਲਿਆਂ ਨੂੰ ਰੱਦ ਨਹੀਂ ਕਰਦੀਆਂ | ਉਨ੍ਹਾਂ ਕਿਸਾਨਾਂ ਸਮੇਤ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦੇ ਵਿਰੁੱਧ 'ਚ ਚੱਲ ਰਹੇ ਸੰਘਰਸ਼ ਵਿਚ ਵੱਧ-ਚੜ੍ਹਕੇ ਹਿੱਸਾ ਲੈਣ ਤਾਂ ਜੋ ਅਜਿਹੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਮੁੱਢ ਤੋਂ ਰੱਦ ਕਰਵਾਇਆ ਜਾ ਸਕੇ | ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਹਰਵਿੰਦਰ ਸਿੰਘ ਚੀਮਾ, ਜਸਪਾਲ ਸਿੰਘ ਪਾਲੀ ਧਾਲੀਵਾਲ, ਅਰਜਨ ਸਿੰਘ ਹਾਂਸ, ਕਾਰਜ ਸਿੰਘ ਬਾਠ, ਸੁਖਜੀਤ ਸਿੰਘ ਬਾਠ, ਖੁਸ਼ਪ੍ਰੀਤ ਸਿੰਘ ਥਿੰਦ, ਗੁਰਦੀਪ ਸਿੰਘ ਦੀਪਾ, ਬਲਜੀਤ ਸਿੰਘ ਗਿੱਲ, ਕੁਲਦੀਪ ਸਿੰਘ ਵਿਰਕ, ਅਮਨ ਭੈਰੋਮੁੰਨਾਂ, ਅਮਨਦੀਪ ਸਿੰਘ ਤੂਰ ਸਮੇਤ ਹੋਰ ਕਿਸਾਨ-ਮਜ਼ਦੂਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁੱਜਰਵਾਲ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਖੇ 'ਰਾਸ਼ਟਰੀ ਗਣਿਤ ਦਿਵਸ' ਮੌਕੇ ਆਨ-ਲਾਈਨ ਕੁਇਜ਼
Ad Position 24