14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੀ.ਐੱਨ.ਆਈ. ਚਰਚ ਜਗਰਾਉਂ ਵਿਖੇ ਕ੍ਰਿਸਮਸ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 26-12-2025
ਜਗਰਾਉਂ, 25 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਸੀ.ਐੱਨ.ਆਈ. ਚਰਚ ਜਗਰਾਉਂ ਵਿਖੇ ਕਿ੍ਸਮਸ ਦਾ ਪਵਿੱਤਰ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ | ਸਵੇਰ ਤੋਂ ਦੇਰ ਰਾਤ ਤੱਕ ਈਸਾਈ ਲੋਕ ਚਰਚ ਵਿਚ ਪ੍ਰਾਰਥਨਾ ਲਈ ਆਉਂਦੇ ਰਹੇ ਅਤੇ ਇਕ ਦੂਜੇ ਨੂੰ ਕਿ੍ਸਮਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਰਹੇ | ਇਸ ਮੌਕੇ ਸਾਂਤਾ ਕਲਾਜ਼ ਨੇ ਬੱਚਿਆਂ ਨੂੰ ਟੌਫੀਆਂ ਅਤੇ ਤੋਹਫ਼ੇ ਵੰਡੇ | ਪਾਸਟਰ ਐਲੀਸਨ ਨੇ ਵਿਸ਼ੇਸ਼ ਪ੍ਰਾਰਥਨਾਵਾਂ ਕੀਤੀਆਂ | ਇਸ ਮੌਕੇ ਉਮਾ ਐਲੀਸਨ, ਮਾਸਟਰ ਅਸ਼ਵਨੀ ਕੁਮਾਰ, ਰਿਤੂ ਦਾਸ, ਹੈਪੀ ਕੋਠੇ ਰਾਹਲਾਂ, ਸੈਮਊਲ ਭੱਟੀ, ਦਰਸ਼ਨ ਭੱਟੀ, ਜ਼ੋਰਾਵਰ ਮਸੀਹ, ਜੌਨਸਨ ਮਸੀਹ, ਵਿਲਸਨ ਮਸੀਹ, ਸੰਜੂ ਮਸੀਹ, ਰੋਬਿਨ ਮਸੀਹ, ਸਨੀ ਮਸੀਹ, ਅੰਕੁਸ਼ ਮਸੀਹ, ਵਿਸ਼ਾਲ ਗਿੱਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਾਂਪ੍ਰਗਿਆ ਸਕੂਲ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਅਗਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24