ਮੁੱਲਾਂਪੁਰ-ਦਾਖਾ, 26 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀ, ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਬੇਹੱਦ ਕਰੀਬੀ, ਸਹਿਜਤਾ ਵਾਲੇ ਕਰਤਾਰ ਸਿੰਘ ਉਰਫ਼ ਤਾਊ ਗਹੌਰ (ਲੁਧਿ:) ਅਕਾਲ ਚਲਾਣਾ ਕਰ ਗਏ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਸੁਖਦੇਵ ਸਿੰਘ ਅਨੁਸਾਰ ਸਵ: ਕਰਤਾਰ ਸਿੰਘ ਦਾ ਸਸਕਾਰ ਕੱਲ੍ਹ ਸਨਿੱਚਰਵਾਰ ਸਵੇਰ 11 ਵਜੇ ਪਿੰਡ ਗਹੌਰ ਸ਼ਮਸ਼ਾਨਘਾਟ ਵਿਖੇ ਹੋਵੇਗਾ | ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸਿਵਾਲਿਕ, ਸੁਖਦੇਵ ਸਿੰਘ ਚੱਕ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤੀ ਦੇ ਡੈਲੀਗੇਟ ਜਥੇਦਾਰ ਮੱਘਰ ਸਿੰਘ ਬੜੈਚ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਗਹੌਰ ਸਰਪੰਚ ਸਰਬਜੀਤ ਸਿੰਘ, ਪੰਚਾਇਤ ਸੰਮਤੀ ਮੈਂਬਰ ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ ਗਹੌਰ, ਸਰਪੰਚ ਲਖਵੀਰ ਸਿੰਘ ਦੇਤਵਾਲ, ਜਥੇਦਾਰ ਗੁਰਦੇਵ ਸਿੰਘ ਭੱਟੀਆ, ਬਾਬਾ ਬਲਵੰਤ ਸਿੰਘ ਭਨੋਹੜ, ਚੇਅਰਮੈਨ ਹਰਬੰਸ ਸਿੰਘ ਭਨੋਹੜ, ਸਰਪੰਚ ਦਾਖਾ ਜਗਜੀਤ ਸਿੰਘ ਭੋਲਾ, ਸਰਪੰਚ ਸਿਕੰਦਰ ਸਿੰਘ ਧਨੋਆ, ਜਗਵੰਤ ਸਿੰਢ ਜੱਗਾ ਈਸੇਵਾਲ, ਆੜ੍ਹਤੀ ਹਰਭਿੰਦਰ ਸਿੰਘ ਸੇਖੋਂ ਸਹੌਲੀ, ਆੜ੍ਹਤੀ ਵਿਜੇ ਮਲਹੋਤਰਾ, ਹੋਰਨਾਂ ਨੇ ਮਿ੍ਤਕ ਦੇ ਸਪੁੱਤਰ ਵਿਕਰਮ ਸਿੰਘ ਗਹੌਰ ਨਾਲ ਦੁੱਖ ਪ੍ਰਗਟਾਇਆ |