14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ 34ਵੀਂ ਯਾਤਰਾ ਕਰਵਾਈ

Ad Position 21
No active advertisement
ਅਜੀਤ ਡੈਸਕ 27-12-2025
ਰਾਏਕੋਟ, 26 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੀ 34ਵੀਂ ਯਾਤਰਾ ਵਿਚ ਪਿੰਡ ਗੋਬਿੰਦਗੜ੍ਹ, ਬਾਰਦੇਕੇ ਸਮੇਤ ਹੋਰਨਾਂ ਪਿੰਡਾਂ ਦੀਆਂ ਲਗਭਗ 100 ਸੰਗਤਾਂ ਦਾ ਜੱਥਾ ਡਾ: ਸੁਖਦੇਵ ਸਿੰਘ ਕੇ.ਡੀ. ਦੀ ਅਗਵਾਈ ਹੇਠ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨ-ਦੀਦਾਰੇ ਕਰਨ ਲਈ ਰਵਾਨਾ ਹੋਇਆ ਸੀ, ਜੋ ਅੱਜ ਵੱਖ-ਵੱਖ ਅਸਥਾਨਾਂ 'ਤੇ ਨਤਮਸਤਕ ਹੋਣ ਉਪਰੰਤ ਵਾਪਸੀ ਲਈ ਰਵਾਨਾ ਹੋਇਆ | ਇਸ ਮੌਕੇ ਡਾ: ਸੁਖਦੇਵ ਸਿੰਘ ਕੇਡੀ ਨੇ ਦੱਸਿਆ ਕਿ ਸੰਗਤਾਂ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨ-ਦੀਦਾਰੇ ਕੀਤੇ ਅਤੇ ਇਤਿਹਾਸਕ ਗੁਰਦੁਆਰਾ ਸਾਹਿਬ ਨਾਨਕ ਝੀਰਾ ਬਿਦਰ ਸਮੇਤ ਹੋਰ ਗੁਰੂਧਾਮਾਂ ਦੇ ਦਰਸ਼ਨ ਕੀਤੇ | ਇਸ ਮੌਕੇ ਪ੍ਰਧਾਨ ਗਿਆਨ ਸਿੰਘ ਸੂਮਲ ਗੋਬਿੰਦਗੜ੍ਹ, ਹਰਸਿਮਰਨਜੀਤ ਸਿੰਘ ਸਿਮਰਾ, ਸਰਬਜੀਤ ਸਿੰਘ ਬੋਪਾਰਾਏ ਸੁਪਰਡੈਂਟ, ਅਨੂਪ ਸਿੰਘ, ਜੱਗਾ ਸਿੰਘ ਬਾਰਦੇਕੇ, ਚਮਕੌਰ ਸਿੰਘ ਬਾਰਦੇਕੇ, ਕਰਮਜੀਤ ਸਿੰਘ ਰੰਗੀਆਂ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2022 ਦੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ 'ਆਪ' ਸਰਕਾਰ-ਸੰਧੂ/ਈਸੇਵਾਲ/ਸੇਖੋਂ ਅਗਲੀ ਖ਼ਬਰ ਰਾਏ ਅਜ਼ੀਜ਼ ਉੱਲਾ ਖਾਂ ਵਲੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ
Ad Position 24