25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਤਾਰ ਸਪਾਰਕਿੰਗ ਹੋਣ ਕਰਕੇ ਚਲਦੀ ਕਾਰ ਨੂੰ ਲੱਗੀ ਅੱਗ, ਸੜ ਕੇ ਹੋਈ ਸੁਆਹ

Ad Position 21
No active advertisement
ਅਜੀਤ ਡੈਸਕ 29-12-2025
ਜਗਰਾਉ, 28 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਸ਼ਹਿਰ ਵਿਚ ਦੇਰ ਰਾਤ ਇਕ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਕਾਰ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ, ਜਦਕਿ ਕਾਰ ਸਵਾਰ ਤਿੰਨ ਜਾਣੇ ਵਾਲ-ਵਾਲ ਬਚ ਗਏ | ਇਥੇ ਦੱਸਣਯੋਗ ਹੈ ਕਿ ਰਾਤੀ ਪੀ.ਬੀ.-25-6-5119 ਕਾਰ ਸਵਾਰ ਤਿੰਨ ਵਿਅਕਤੀ ਅਗਵਾੜ ਲੋਪੋ ਖੜੇ ਸਨ ਤਾਂ ਉਨ੍ਹਾਂ ਅਚਾਨਕ ਕਾਰ ਵਿਚੋਂ ਧੂਆਂ ਨਿਕਲਦਾ ਦੇਖਿਆ ਤੇ ਇਹ ਧੂਆਂ ਅੱਗ ਦੇ ਰੂਪ 'ਚ ਬਦਲ ਗਿਆ | ਇਸ ਤੋਂ ਬਾਅਦ ਕਾਰ ਸਵਾਰ ਬਾਰੀ ਖੋਲ ਕੇ ਬਾਹਰ ਨਿਕਲ ਆਏ ਤੇ ਉਨ੍ਹਾਂ ਆਪ ਹੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਾਕਾਮ ਰਹੇ | ਅੱਗ ਲੱਗਣ ਦੀ ਘਟਨਾ ਤੋਂ ਬਾਅਦ ਨੇੜਲੇ ਘਰਾਂ ਦੇ ਲੋਕ ਬਾਹਰ ਨਿਕਲਨੇ ਸ਼ੁਰੂ ਹੋ ਗਏ | ਮੌਕੇ 'ਤੇ ਫਾਇਰ ਬਿ੍ਗੇਡ ਵੀ ਪਹੁੰਚ ਗਈ ਸੀ | ਉਦੋਂ ਤੱਕ ਦੇਖਦੇ ਹੀ ਦੇਖਦੇ ਅੱਗ ਲਾਟਾਂ ਵਿਚ ਬਦਲ ਗਈ ਅਤੇ ਪਲਾਂ ਵਿਚ ਗੱਡੀ ਸੜਕੇ ਸੁਆਹ ਹੋ ਗਈ ਸੀ | ਇਸ ਮੌਕੇ ਫਾਇਰ ਮੈਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਡੀ ਗੁਲਸ਼ਨ ਕਤਿਆਲ ਪੁੱਤਰ ਪ੍ਰਦੀਪ ਕੁਮਾਰ ਰਾਮ ਨਿਵਾਸ ਮੁਹੱਲਾ ਜਗਰਾਉਂ ਦੀ ਹੈ | ਅੱਗ ਲੱਗਣ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਕਿ ਗੱਡੀ ਵਿਚ ਹਾਈ ਪਾਵਰ ਮਿਊਜ਼ਿਕ ਸਿਸਟਮ ਲਾਇਆ ਹੋਇਆ ਸੀ, ਇਹ ਸਿਸਟਮ ਗਰਮ ਹੋਣ ਕਾਰਨ ਤਾਰ ਸਪਾਰਕ ਕਰ ਗਈ ਅਤੇ ਇਹ ਹਾਦਸਾ ਵਾਪਰ ਗਿਆ | ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਗੱਡੀ ਸੜਕੇ ਸੁਆਹ ਹੋ ਗਈ ਹੈ |
Ad Position 22
No active advertisement
ਪਿਛਲੀ ਖ਼ਬਰ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਅੱਜ ਆਲਮਗੀਰ ਸਾਹਿਬ ਲਈ ਹੋਵੇਗਾ ਰਵਾਨਾ ਅਗਲੀ ਖ਼ਬਰ ਵਲੀਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਯਾਦ 'ਚ ਧਾਰਮਿਕ ਸਮਾਗਮ
Ad Position 24