26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 29-12-2025
ਚੌਕੀਮਾਨ, 28 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਚਾਰ ਸਾਹਿਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬੁਰਜ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਂਮ ਪੰਚਾਇਤ, ਐੱਨ.ਆਰ.ਆਈਜ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਵਿਕਾਸ ਸਭਾ ਸਮੇਤ ਹੋਰ ਧਾਰਮਿਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਤਾਰ ਮਾਰਚ ਕੱਢਿਆ ਗਿਆ | ਇਸ ਮੌਕੇ ਗੁਰਦੁਆਰਾ ਬੁਰਜ ਸਾਹਿਬ ਵਿਖੇ ਸਮੁੱਚੀ ਸੰਗਤ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਸਾਹਿਬਾਨਾਂ ਅੱਗੇ ਕੀਤੀ ਗਈ, ਉਪਰੰਤ ਦਸਤਾਰ ਮਾਰਚ ਨੂੰ ਸਰਪੰਚ ਕੇਵਲ ਸਿੰਘ ਫੌਜੀ ਧਾਲੀਵਾਲ, ਗੁਰਦੀਪ ਸਿੰਘ ਸੈਕਟਰੀ ਨਗਰ ਵਿਕਾਸ ਸਭਾ, ਸਾਬਕਾ ਕਬੱਡੀ ਖਿਡਾਰੀ ਚਰਨਜੀਤ ਸਿੰਘ ਚੰਨਾ, ਮਾ: ਅਵਤਾਰ ਸਿੰਘ ਮੁੱਲਾਂਪੁਰ ਤੇ ਜੱਸਾ ਸਿੰੰਘ ਚੌਂਕੀਮਾਨ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਰਵਾਨਾ ਕੀਤਾ ਗਿਆ | ਇਸ ਦਸਤਾਰ ਮਾਰਚ ਵਿਚ ਨੌਜਵਾਨ ਵੀਰਾਂ ਸਮੇਤ ਛੋਟੇ-ਛੋਟੇ ਬੱਚਿਆਂ ਨੇ ਦਸਤਾਰਾਂ ਸਜਾ ਕੇ ਹਿੱਸਾ ਲਿਆ ਤੇ ਦਸਤਾਰ ਮਾਰਚ ਗੁਰਦੁਆਰਾ ਬੁਰਜ ਸਾਹਿਬ ਤੋਂ ਚੱਲ ਕੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਗੁਰਦੁਆਰਾ ਬੁਰਜ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਮੌਕੇ ਮਾ: ਬਰਿੰਦਰਪਾਲ ਸਿੰਘ ਚੌਂਕੀਮਾਨ ਨੇ ਦੱਸਿਆ ਕਿ ਦਸਤਾਰ ਮਾਰਚ ਕੱਢਣ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਹੈ ਤੇ ਉਨ੍ਹਾਂ ਨੂੰ ਗੁਰੂ ਵਾਲੇ ਬਣ ਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਗੁਰੂ ਸਾਹਿਬਾਨਾਂ ਵਲੋਂ ਦਿੱਤੇ ਉਪਦੇਸ਼ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ | ਇਸ ਮੌਕੇ ਮਾ: ਸੁਰਿੰਦਰਪਾਲ ਸਿੰਘ ਨੇ ਗੁਰਦੁਆਰਾ ਬੁਰਜ ਸਾਹਿਬ ਦੀ ਪ੍ਰਬੰਧਕ ਕਮੇਟੀ ਸਮੇਤ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਮਨਜੀਤ ਸਿੰਘ, ਦਵਿੰਦਰ ਸਿੰਘ ਮਾਨ, ਪੰਚ ਬਲਵੀਰ ਸਿੰਘ, ਜਸਵੀਰ ਸਿੰਘ ਧਾਲੀਵਾਲ, ਨੰਬਰਦਾਰ ਮਨਦੀਪ ਸਿੰਘ, ਹਰਮਨ ਸਿੰਘ, ਜਸਕਰਨ ਸਿੰਘ ਧਾਲੀਵਾਲ, ਡਾ. ਹਰਬੰਸ ਸਿੰਘ, ਨੰਬਰਦਾਰ ਜਗਦੀਪ ਸਿੰਘ, ਰਮਨਦੀਪ ਸਿੰਘ ਮਾਨ, ਸੁਖਦਰਸ਼ਨ ਸਿੰਘ, ਗੁਰਕੀਰਤ ਸਿੰਘ, ਜਰਨੈਲ ਸਿੰਘ, ਸਤਿੰਦਰ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਡਾ. ਹਰਜੀਤ ਸਿੰਘ, ਅਜੈਬ ਸਿੰਘ, ਦਰਸਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਰਾਸ਼ਟਰੀ ਊਰਜਾ ਸੰਭਾਲ ਦਿਵਸ' ਮਨਾਇਆ ਅਗਲੀ ਖ਼ਬਰ ਜੋਗੀਮਾਜਰਾ ਵਿਖੇ ਕਾਂਗਰਸ ਪਾਰਟੀ ਨੇ 141ਵਾਂ ਸਥਾਪਨਾ ਦਿਵਸ ਮਨਾਇਆ
Ad Position 24