26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਵੈਰਾਗ ਅਤੇੇ ਸੰਜੀਦਗੀ ਦਾ ਸੰਗਮ ਨੇ ਸ਼ਹੀਦੀ ਜੋੜ-ਮੇਲ ਸਮਾਗਮ-ਰਛੀਨ/ਬੜੂੰਦੀ

Ad Position 21
No active advertisement
ਅਜੀਤ ਡੈਸਕ 29-12-2025
ਲੋਹਟਬੱਦੀ, 28 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਸਮੇਤ ਸ਼ਹਾਦਤ-ਏ-ਸਫ਼ਰ ਦੇ ਸਮੁੱਚੇ ਸਿੰਘ-ਸਹੀਦਾਂ ਦੀ ਸ਼ਹਾਦਤ ਨੂੰ ਸ਼ੀਸ਼ ਝੁਕਾਉਂਦਿਆਂ, ਵੈਰਾਗ ਅਤੇ ਸੰਜੀਦਗੀ ਦੇ ਸੰਗਮ ਨਾਲ ਵੱਖ-ਵੱਖ ਪਿੰਡਾਂ 'ਚ ਜਾਰੀ ਧਾਰਮਿਕ ਸਮਾਗਮ, ਦੁੱਧ, ਚਾਹ, ਕੌਫ਼ੀ ਅਤੇ ਸਾਗ, ਮੱਕੀ ਦੀ ਰੋਟੀ ਅਤੇ ਸਾਦੇ ਪਕਵਾਨਾਂ ਦੇ ਲੰਗਰਾਂ ਦੀ ਸੰਪੂਰਨਤਾ ਹੋ ਗਈ ਹੈ | ਪਿੰਡ ਲੋਹਟਬੱਦੀ ਸਥਿਤ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਦੇ ਸੰਚਾਲਕ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਪਿੰਡ ਬੜੂੰਦੀ ਸਥਿਤ ਨਾਨਕਸਰ ਠਾਠ ਗੁਰਦੁਆਰਾ ਪੱਤੀ ਮਾਨ ਦੇ ਸੰਚਾਲਕ ਸੰਤ ਬਾਬਾ ਧੰਨਾ ਸਿੰਘ ਬੜੂੰਦੀ, ਪਿੰਡ ਬੜੂੰਦੀ ਦੀ ਸੰਗਤ ਵਲੋਂ ਰਾਏਕੋਟ-ਅਹਿਮਦਗੜ੍ਹ ਮੁੱਖ ਮਾਰਗ 'ਤੇ ਲਗਾਇਆ ਲੰਗਰ, ਪਿੰਡ ਭੈਣੀ ਦਰੇੜਾ ਦੀ ਸੰਗਤ ਵਲੋਂ ਚਾਹ ਦੇ ਲੰਗਰ, ਪਿੰਡ ਲਤਾਲਾ ਦੀ ਸੰਗਤ ਵਲੋਂ ਚਾਹ ਦਾ ਲੰਗਰ ਸ਼ਹੀਦਾਂ ਦੀ ਧਰਤੀ 'ਤੇ ਸਿਜਦਾ ਕਰਨ ਜਾ ਰਹੀਆਂ ਸੰਗਤਾਂ ਦੇ ਸਤਿਕਾਰ 'ਚ ਲਗਾਇਆ ਗਿਆ | ਡਾ: ਤਸਵੀਰ ਸਿੰਘ ਰਛੀਨ, ਜਸਪਾਲ ਸਿੰਘ ਪਾਲੀ ਧਾਲੀਵਾਲ ਬੜੂੰਦੀ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗਿਆਨੀ ਹਰਪਾਲ ਸਿੰਘ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ-ਮੇਲ ਨੂੰ ਸਮਰਪਿਤ ਸਫਰ-ਏ-ਸ਼ਹਾਦਤ ਸਬੰਧੀ ਕਥਾ-ਵਿਚਾਰ ਸ਼ੁਰੂ ਕਰਕੇ ਨੌਜਵਾਨਾਂ ਅਤੇ ਆਮ ਲੋਕਾਂ ਦੀ ਸੋਚ 'ਚ ਅਜਿਹਾ ਬਦਲਾਵ ਲਿਆਂਦਾ ਹੈ, ਜਿਸ ਨਾਲ ਸ੍ਰੀ ਫਤਹਿਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲ ਹੁਣ ਵੈਰਾਗ ਅਤੇ ਸੰਜੀਦਗੀ ਦਾ ਉਹ ਸੰਗਮ ਬਣ ਗਿਆ |
Ad Position 22
No active advertisement
ਪਿਛਲੀ ਖ਼ਬਰ ਦੇਹੜਕਾ 'ਚ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਰਸੂਲਪੁਰ ਵਿਖੇ ਪ੍ਰਭਾਤਫੇਰੀਆਂ ਸਜਾਈਆਂ, ਨਗਰ ਕੀਰਤਨ 1 ਨੂੰ
Ad Position 24