ਰਾਏਕੋਟ, 28 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਪੈਂਦੇ ਸ਼ਹਿਰ ਰਾਏਕੋਟ ਦੇ ਭਾਈ ਨੂਰਾ ਮਾਹੀ ਬੱਸ ਸਟੈਂਡ ਸਾਹਮਣੇ ਪਿੰਡ ਜਲਾਲਦੀਵਾਲ ਦੀ ਸਮੂਹ ਸੰਗਤ, ਐੱਨ.ਆਰ.ਆਈਜ਼ ਵੀਰਾਂ ਤੇ ਈ-ਰਿਕਸ਼ਾ ਯੂਨੀਅਨ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ, ਭਾਈ ਮੋਤੀ ਰਾਮ ਮਹਿਰਾ ਤੇ ਸਮੂਹ ਸਿੰਘ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 5 ਦਿਨ ਚਾਹ-ਮੱਠੀਆਂ ਦੇ ਲਗਾਏ ਲੰਗਰ ਸਮਾਪਤ ਹੋਏ | ਇਸ ਸਬੰਧੀ ਸੰਗਤਾਂ ਨੇ ਦੱਸਿਆ ਕਿ ਇਹ ਉਪਰਾਲਾ ਪਿੰਡ ਜਲਾਲਦੀਵਾਲ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ, ਜਿਸ ਦੌਰਾਨ ਸੇਵਾਦਾਰਾਂ ਵਲੋਂ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋੜ ਮੇਲਾ ਮਨਾਉਣ ਜਾ ਰਹੀ ਸੰਗਤ ਲਈ 5 ਦਿਨ ਚਾਹ ਦੇ ਲੰਗਰ ਲਗਾਏ ਗਏ |