26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰਾਏਕੋਟ ਨਗਰ ਕੌਂਸਲ ਦੀ ਵਾਰਡਬੰਦੀ ਤੋਂ ਕੁਝ ਕਾਂਗਰਸੀ ਕੌਂਸਲਰਾਂ ਤੋਂ ਬਗੈਰ ਸਮੁੱਚਾ ਸ਼ਹਿਰ ਬਾਗੋ-ਬਾਗ

Ad Position 21
No active advertisement
ਅਜੀਤ ਡੈਸਕ 29-12-2025
ਰਾਏਕੋਟ, 28 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਰਾਏਕੋਟ ਦੀ ਕੀਤੀ ਗਈ ਵਾਰਡਬੰਦੀ 'ਤੇ ਕੁਝ ਕਾਂਗਰਸੀ ਕੌਂਸਲਰਾਂ ਵਲੋਂ ਇਸ ਤਿਆਰ ਕੀਤੇ ਖਰੜੇ ਨੂੰ ਚੈਲੰਜ਼ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਵਾਰਡਬੰਦੀ ਪਹਿਲਾਂ ਵਿਧਾਨ ਸਭਾ ਹਲਕੇ ਦੇ ਬੂਥਾਂ ਦੇ ਹਿਸਾਬ ਨਾਲ ਬਣੀ ਹੋਈ ਸੀ, ਜਿਸ ਨੂੰ ਕਾਂਗਰਸ ਦੇ ਰਾਜ ਸਮੇਂ ਭੰਨਤੋੜ੍ਹ ਕਰਕੇ ਨਵੀਂ ਵਾਰਡਬੰਦੀ ਕੀਤੀ ਗਈ ਸੀ, ਨਾ ਕਿ ਮੌਜੂਦਾ ਸਰਕਾਰ ਵੱਲੋਂ ਇਸ ਨਾਲ ਕੋਈ ਛੇੜਛਾੜ ਕੀਤੀ ਗਈ ਹੈ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮ ਕੁਮਾਰ ਛਾਪਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੇ ਸਪੱਸ਼ਟ ਕਰਦਿਆਂ ਆਖਿਆ ਕਿ ਕਾਂਗਰਸੀ ਕੌਂਸਲਰਾਂ ਨੂੰ ਸ਼ਹਿਰ ਦੀ ਵਾਰਡਬੰਦੀ ਬਾਰੇ ਬਿਲਕੁਲ ਵੀ ਗਿਆਨ ਨਹੀਂ, ਕਿਉਂਕਿ ਇਹ ਸਾਰੀ ਵਾਰਡਬੰਦੀ ਨਾਲ ਛੇੜਛਾੜ ਕਾਂਗਰਸ ਵਲੋਂ ਹੀ ਕੀਤੀ ਗਈ ਸੀ | ਉਨ੍ਹਾਂ ਇਹ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਨਵੀਂ ਵਾਰਡਬੰਦੀ ਕੀਤੀ ਗਈ ਹੈ ਉਹ ਸ਼ਹਿਰ ਦੀ ਅਬਾਦੀ ਨੂੰ ਢੁੱਕਵੇਂ ਢੰਗ ਨਾਲ ਬਰਾਬਰ ਵੰਡ ਕਰਕੇ ਕੀਤੀ ਗਈ ਹੈ, ਜਿਸ ਕਰਕੇ ਹਰੇਕ ਵਾਰਡ ਵਿਚ ਤਕਰੀਬਨ ਕੁੱਲ ਆਬਾਦੀ 1750 ਅਤੇ ਕੁੱਲ ਵੋਟ 1350 ਬਣਾਈ ਗਈ ਹੈ | ਜਿਸ ਕਰਕੇ ਸ਼ਹਿਰ ਨੂੰ ਬਰਾਬਰ ਵਸੋਂ ਤੇ ਵੋਟ ਮੁਤਾਬਿਕ ਹੀ 15 ਵਾਰਡਾਂ ਵਿਚ ਵੰਡਿਆ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਾਰਡ ਵਿਚ ਜਨਰਲ ਕੈਟਾਗਿਰੀ ਨਾਲ ਸਬੰਧਿਤ ਵੋਟ ਬੈਂਕ ਜ਼ਿਆਦਾ ਹੈ, ਉਸ ਵਾਰਡ ਨੂੰ ਜਨਰਲ ਕੈਟਾਗਿਰੀ ਨਾਲ ਸਬੰਧਿਤ ਰੱਖਿਆ ਗਿਆ ਹੈ, ਦੂਜੇ ਪਾਸੇ ਜਿਸ ਵਾਰਡਾਂ ਵਿਚ ਐੱਸ.ਸੀ. ਜਾਂ ਪੱਛੜੀਆਂ ਸ਼੍ਰੇਣੀਆਂ ਦੀ ਵੋਟ ਬੈਂਕ ਜ਼ਿਆਦਾ ਹੈ, ਉਸ ਵਾਰਡਾਂ ਨੂੰ ਰਿਜ਼ਰਵ ਕੈਟਾਗਿਰੀ ਵਿਚ ਰੱਖਿਆ ਗਿਆ ਹੈ | ਇਸ ਤਰੀਕੇ ਨਾਲ ਬਣੀ ਵਾਰਡਬੰਦੀ ਤੋਂ ਕਾਂਗਰਸੀਆਂ ਤੋਂ ਬਗੈਰ ਸਮੁੱਚੇ ਸ਼ਹਿਰ ਵਾਸੀ ਪੂਰੇ ਬਾਗੋ-ਬਾਗ ਹਨ | ਸੂਤਰਾਂ ਅਨੁਸਾਰ ਸ਼ਹਿਰ ਦੇ ਕਈ ਮੌਜੂਦਾ ਕਾਂਗਰਸੀ ਕੌਂਸਲਰਾਂ ਵਲੋਂ ਨਗਰ ਕੌਂਸਲ ਰਾਏਕੋਟ ਨੂੰ ਬਕਾਇਦਾ ਵਾਰਡਬੰਦੀ ਬਦਲਣ ਲਈ ਸਿਫਾਰਿਸ਼ ਕੀਤੀ ਗਈ ਸੀ, ਪ੍ਰੰਤੂ ਜਦੋਂ ਅਖ਼ਬਾਰ ਰਾਹੀਂ ਇਸ ਵਾਰਡਬੰਦੀ ਦੇ ਇਤਰਾਜ਼ਾਂ ਬਾਰੇ ਇਸ਼ਤਿਹਾਰ ਲਗਾਇਆ ਗਿਆ ਸੀ ਤਾਂ ਦਿੱਤੇ ਦਿਨਾਂ ਵਿਚ ਕਿਸੇ ਵੀ ਸ਼ਹਿਰ ਵਾਸੀ ਨੇ ਕੋਈ ਵੀ ਇਤਰਾਜ਼ ਪੇਸ਼ ਨਹੀਂ ਕੀਤਾ | ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਕੁਝ ਸ਼ਰਾਰਤੀ ਅਨਸਰ ਜਾਣ-ਬੁੱਝਕੇ ਸ਼ਹਿਰ ਦੇ ਮਾਹੌਲ ਨੂੰ ਕੜਵਾਹਟ ਵਿਚ ਬਦਲ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜੌਹਲਾਂ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ 'ਚ ਵਜ਼ੀਫਾ ਰਾਸ਼ੀ ਪ੍ਰਾਪਤ ਕੀਤੀ
Ad Position 24