26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਪਿੰਡ ਜੌਹਲਾਂ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 29-12-2025
ਰਾਏਕੋਟ, 28 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਦੀ ਯੋਗ ਅਗਵਾਈ ਹੇਠ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜ਼ਰ ਕੌਰ ਜੀ ਤੇ ਸਮੂਹ ਸਿੰਘ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮੈਡੀਸੇਫ ਮਲਟੀਸਪੈਸ਼ਲਿਸਟ ਹਸਪਤਾਲ ਮੁੱਲਾਂਪੁਰ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਖ਼ੂਨਦਾਨ ਕਰਨਾ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਹੈ, ਕਿਉਂਕਿ ਖ਼ੂਨ ਦੀ ਇਕ-ਇਕ ਬੂੰਦ ਅਨੇਕਾਂ ਕੀਮਤੀ ਜ਼ਿੰਦਗੀਆਂ ਨੂੰ ਬਚਾਅ ਸਕਦੀ ਹੈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਿੰਡ ਜੌਹਲਾਂ ਦੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵਲੋਂ ਸ਼ਹੀਦੀ ਦਿਹਾੜੇ 'ਤੇ ਕੀਤੇ ਇਸ ਉੱਦਮ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਦੌਰਾਨ 100 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ | ਉਨ੍ਹਾਂ ਕੈਂਪ 'ਚ ਸਹਿਯੋਗ ਦੇਣ ਵਾਲੇ ਨਗਰ ਨਿਵਾਸੀਆਂ ਸਮੇਤ ਸਮੂਹ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ ਰਾਏਕੋਟ, ਚੇਅਰਮੈਨ ਗੁਰਮਿੰਦਰ ਸਿੰਘ ਤੂਰ, ਪੀ.ਏ. ਕਮਲ ਸੁਖਾਣਾ, ਜੱਸ ਸਿੰਘ ਹਲਵਾਰਾ, ਸੇਵਾਮੁਕਤ ਐੱਸ.ਐੱਚ.ਓ ਤਰਸੇਮ ਸਿੰਘ, ਪੰਚ ਜਸਵੰਤ ਸਿੰਘ ਜੌਹਲਾਂ, ਬਲਾਕ ਸੰਮਤੀ ਮੈਂਬਰ ਡਾ. ਗੁਰਦੀਪ ਸਿੰਘ ਸਿੱਧੂ, ਪ੍ਰਧਾਨ ਬਲਜਿੰਦਰ ਸਿੰਘ ਦਿਉਲ, ਪੰਚ ਗੁਲਜਾਰ ਸਿੰਘ, ਪੰਚ ਗੁਰਮੀਤ ਸਿੰਘ, ਕਮਲਜੀਤ ਸਿੰਘ ਗਰੇਵਾਲ, ਸੋਨੀ ਕੋਠਿਆਂ ਵਾਲਾ, ਰਵਿੰਦਰ ਸ਼ਰਮਾ, ਸੇਵਾ ਸਿੰਘ, ਫੌਜੀ ਚਰਨਾ ਸਿੰਘ, ਰਾਜਾ ਸਿੰਘ, ਚਮਕੌਰ ਸਿੰਘ ਕਾਲਾ, ਆੜ੍ਹਤੀਆਂ ਅੰਮਿ੍ਤਪਾਲ ਸਿੰਘ, ਸਤਨਾਮ ਸਿੰਘ ਮਾਨ, ਅਰਸ਼ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਹਰਮੇਲ ਸਿੰਘ ਝੱਲੀ, ਬਲਦੇਵ ਸਿੰਘ, ਮਨਪ੍ਰੀਤ ਸਿੰਘ, ਭਿੰਦਰ ਸਿੰਘ ਮਾਨ, ਬਲਜੀਤ ਸਿੰਘ, ਫੌਜੀ ਬਲਦੇਵ ਸਿੰਘ, ਸਰਪੰਚ ਬਲਜੀਤ ਸਿੰਘ ਉੱਪਲ ਸਹਿਬਾਜ਼ਪੁਰਾ, ਪ੍ਰਗਟ ਸਿੰਘ ਸੀਲੋਆਣੀ, ਰੰਗੀ ਜਲਾਲਦੀਵਾਲ, ਸ਼ਿੰਦਾ ਸਿੰਘ ਮੂਮ, ਪੰਚ ਜਰਨੈਲ ਸਿੰਘ ਸਹਿਬਾਜਪੁਰਾ, ਪੰਚ ਹਰਜੀਤ ਸਿੰਘ, ਪੰਚ ਕੁਲਵੰਤ ਸਿੰਘ, ਲਖਬੀਰ ਸਿੰਘ ਸਹਿਬਾਜ਼ਪੁਰਾ, ਅਜਮੇਰ ਸਿੰਘ, ਸਾਬਕਾ ਸਰਪੰਚ ਲਖਵੀਰ ਸਿੰਘ ਲੋਹਟਬੱਦੀ, ਜ਼ੋਰਾ ਸਿੰਘ, ਕਿੰਦਾ ਸਿੰਘ, ਬਾਰੂ ਸਿੰਘ ਰਾਜਗੜ੍ਹ, ਚਰਨਜੀਤ ਸਿੰਘ ਬਾਠ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੇਹੜੀਆਂ-ਫੜ੍ਹੀਆਂ ਵਾਲੇ ਉਡਾ ਰਹੇ ਨੇ ਸ਼ੋਰ ਪ੍ਰਦੂਸ਼ਣ ਕਾਨੂੰਨ ਦੀਆਂ ਧੱਜੀਆਂ ਅਗਲੀ ਖ਼ਬਰ ਰਾਏਕੋਟ ਨਗਰ ਕੌਂਸਲ ਦੀ ਵਾਰਡਬੰਦੀ ਤੋਂ ਕੁਝ ਕਾਂਗਰਸੀ ਕੌਂਸਲਰਾਂ ਤੋਂ ਬਗੈਰ ਸਮੁੱਚਾ ਸ਼ਹਿਰ ਬਾਗੋ-ਬਾਗ
Ad Position 24