26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਰੇਹੜੀਆਂ-ਫੜ੍ਹੀਆਂ ਵਾਲੇ ਉਡਾ ਰਹੇ ਨੇ ਸ਼ੋਰ ਪ੍ਰਦੂਸ਼ਣ ਕਾਨੂੰਨ ਦੀਆਂ ਧੱਜੀਆਂ

Ad Position 21
No active advertisement
ਆਪਣੇ ਵਾਹਨ 'ਤੇ ਛੋਟਾ ਸਪੀਕਰ ਲਗਾ ਕੇ ਸਬਜ਼ੀ ਵੇਚਦਾ ਹੋਇਆ ਇਕ ਸਬਜ਼ੀ ਵਿਕਰੇਤਾ | ਤਸਵੀਰ: ਸੁਸ਼ੀਲ <br/> 29-12-2025
ਰਾਏਕੋਟ, 28 ਦਸੰਬਰ (ਸੁਸ਼ੀਲ)-ਸਰਕਾਰ ਵਲੋਂ ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ, ਜਿਸ ਦੇ ਤਹਿਤ ਲੋਕਾਂ ਨੂੰ ਸਪੀਕਰ/ਲਾਊਡ ਸਪੀਕਰਾਂ ਨੂੰ ਇਕ ਤੈਅ ਸੀਮਾ ਦੇ ਅੰਦਰ ਹੀ ਵਜਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਜੇਕਰ ਤੁਸੀ ਜਨਤਕ ਤੌਰ 'ਤੇ ਸਪੀਕਰ ਜਾਂ ਲਾਊਡ ਸਪੀਕਰ ਚਲਾਉਣਾ ਹੈ ਤਾਂ ਤੁਹਾਨੂੰ ਇਸ ਲਈ ਲੋਕਲ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ, ਪ੍ਰੰਤੂ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਰੇਹੜੀਆਂ ਅਤੇ ਵਾਹਨਾਂ 'ਤੇ ਸਮਾਨ ਵੇਚਣ ਵਾਲਿਆਂ ਵਲੋਂ ਇਸ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਬਹੁਤ ਸਾਰੇ ਰੇਹੜੀਆਂ ਵਾਲੇ ਜਾਂ ਆਪਣੇ ਵਾਹਨਾਂ 'ਤੇ ਸਬਜ਼ੀਆਂ ਜਾਂ ਫ਼ਲ ਵੇਚਣ ਵਾਲੇ ਆਪਣੇ ਵਾਹਨਾਂ ਜਾਂ ਰੇੜੀਆਂ 'ਤੇ ਸਵੇਰ ਤੋਂ ਹੀ ਇਕ ਛੋਟੇ ਸਪੀਕਰ ਵਿਚ ਰਿਕਾਰਡਿੰਗ ਕਰਕੇ ਉਸ ਨੂੰ ਉੱਚੀ ਆਵਾਜ਼ ਵਿਚ ਚਾਲੂ ਕਰ ਦਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਬਾਰ-ਬਾਰ ਹੋਕਾ ਲਾਉਣ ਤੋਂ ਨਿਜਾਤ ਮਿਲ ਸਕੇ | ਇਹ ਸਪੀਕਰ ਲਗਾਤਾਰ ਵੱਜਦੇ ਰਹਿੰਦੇ ਹਨ | ਜੇਕਰ ਇਹ ਰੇਹੜੀ ਵਾਲੇ ਇਕ ਥਾਂ 'ਤੇ ਇਕੱਠੇ ਹੋ ਕੇ ਖੜੇ ਹੋ ਜਾਂਦੇ ਹਨ ਤਾਂ ਉਥੇ ਆਮ ਲੋਕਾਂ ਦਾ ਆਪਸ ਵਿਚ ਗੱਲ ਕਰਨਾ ਵੀ ਔਖਾ ਹੋ ਜਾਂਦਾ ਹੈ | ਇਨ੍ਹਾਂ ਸਪੀਕਰਾਂ ਦੀ ਆਵਾਜ਼ ਸਹਿਰ ਦੇ ਮੁਹੱਲਿਆਂ, ਬਜ਼ਾਰਾਂ ਅਤੇ ਸੜਕਾਂ 'ਤੇ ਆਮ ਹੀ ਗੂੰਜਦੀ ਹੋਈ ਸੁਣਾਈ ਦਿੰਦੀ ਹੈ | ਖਾਸ ਕਰਕੇ ਸਵੇਰੇ ਅਤੇ ਸ਼ਾਮ ਦੇ ਸਮੇਂ ਵੱਧ ਜਾਂਦੀ ਹੈ, ਜਿਸ ਨਾਲ ਨਾ ਸਿਰਫ਼ ਸੜਕ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਬਲਕਿ ਮਰੀਜ਼ਾਂ ਦੀ ਸਿਹਤ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ | ਕੌਂਸਲਰ ਬਲਜਿੰਦਰ ਸਿੰਘ ਰਿੰਪਾ ਨੇ ਇਸ ਮੁੱਦੇ 'ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਨੂੰ ਨਗਰ ਕੌਂਸਲ ਦੀ ਮੀਟਿੰਗ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣਗੇ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਮਾਮਲੇ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਪੀਕਰਾਂ ਦੇ ਉਚਾਰਨ ਦੀ ਸੀਮਾ ਤੈਅ ਕੀਤੀ ਜਾਵੇ | ਇਸ ਸਬੰਧ ਵਿੱਚ ਜਦ ਥਾਣਾ ਸਿਟੀ ਰਾਏਕੋਟ ਦੇ ਮੁਖੀ ਗੁਰਸੇਵਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਉਹ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਉਣਗੇ |
Ad Position 22
No active advertisement
ਪਿਛਲੀ ਖ਼ਬਰ ਗੁ. ਰਾੜਾ ਸਾਹਿਬ ਵਿਖੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸ਼ਹੀਦੀ ਸਮਾਗਮ... ਅਗਲੀ ਖ਼ਬਰ ਪਿੰਡ ਜੌਹਲਾਂ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ
Ad Position 24