ਰਾਏਕੋਟ, 29 ਦਸੰਬਰ (ਸੁਸ਼ੀਲ)-ਬੰਗਲਾਦੇਸ਼ ਵਿਚ ਹਿੰਦੂਆਂ ਦੀ ਨਸਲਕੁਸ਼ੀ ਵਿਰੁੱਧ 'ਪੰਜਾਬੀ ਹਿੰਦੂ ਗਰੁੱਪ' ਨੇ ਪੰਜਾਬ ਦੇ 157 ਸਟੇਸ਼ਨਾਂ ਤੇ ਬੰਗਲਾਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਘੱਟ-ਗਿਣਤੀ ਹਿੰਦੂਆਂ ਵਿਰੁੱਧ ਹੋ ਰਹੀ ਹਿੰਸਾ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਰੋਸ ਮੁਜ਼ਹਾਰੇ ਕੀਤੇ | ਜਿਸ ਦੇ ਤਹਿਤ ਸਥਾਨਕ ਸ਼ਹਿਰ ਵਿਚ ਵੀ ਹਿੰਦੂ ਸੰਗਠਨਾਂ ਵਲੋਂ ਸਥਾਨਕ ਮੰਦਰ ਸ਼ਿਵਾਲਾ ਖਾਮ ਵਿਖੇ ਪ੍ਰਧਾਨ ਇੰਦਰਪਾਲ ਗੋਲਡੀ ਦੀ ਅਗਵਾਈ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਪ੍ਰਧਾਨ ਇੰਦਰਪਾਲ ਗੋਲਡੀ ਨੇ ਕਿਹਾ ਕਿ ਬੰਗਲਾਦੇਸ਼ ਦੇ ਮੈਮਨਸਿੰਘ ਜ਼ਿਲ੍ਹੇ ਦੇ ਦੁਬਾਲੀਆ ਪਾਡਾ ਵਿਚ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਧਰਮ ਦੇ ਅਪਮਾਨ ਦੇ ਝੂਠੇ ਦੋਸ਼ ਲਗਾ ਕੇ ਕੱਟੜਪੰਥੀ ਭੀੜ ਵੱਲੋਂ ਦਰੱਖਤ ਨਾਲ ਬੰਨ੍ਹ ਕੇ ਜ਼ਿੰਦਾ ਸਾੜ ਦਿੱਤਾ ਗਿਆ | ਇਸ ਘਟਨਾਂ ਨੇ ਸਾਫ ਕਰ ਦਿੱਤਾ ਹੈ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੀ ਹੋਂਦ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਰੋਸ ਪ੍ਰਦਰਸ਼ਨ ਉਪਰੰਤ ਜਥੇਬੰਦੀਆਂ ਦੇ ਆਗੂਆਂ ਵਲੋਂ ਸਥਾਨਕ ਐੱਸ.ਡੀ.ਐੱਮ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਦੁਰਗਾ ਸ਼ਕਤੀ ਮੰਦਰ ਦੇ ਪ੍ਰਧਾਨ ਮਨੋਹਰ ਲਾਲ ਲਾਡੀ, ਸ਼ਾਮ ਸੁੰਦਰ ਅਰੋੜਾ, ਭਾਰਤੀ ਸਵੈਮ ਸਿੰਘ ਸੰਘ ਵੱਲੋਂ ਜਗਦੀਸ਼ ਲਾਲ ਵਰਮਾ ਡਾਕਟਰ ਸਿਕੰਦਰ ਮੇਵਾ ਸਿੰਘ ਭੈਣੀ ਰਾਜਾ ਭਾਵਾਤਸ ਆਗੂ ਦਵਿੰਦਰ ਗਿੱਲ ਬੋਬੀ, ਰਾਧਾ ਕਿ੍ਸ਼ਨ ਮੰਡਲ ਵਲੋ ਮੰਗਤ ਰਾਏ ਵਰਮਾ, ਅਸ਼ੋਕ ਸ਼ਰਮਾਂ, ਅਸ਼ੋਕ ਕਨੌਜੀਆ, ਰਾਜ ਸਿੰਗਲਾ, ਪੰਡਿਤ ਮਹਿੰਦਰ ਪਾਲ ਪਾਂਡੇ, ਬਚਨ ਸਿੰਘ, ਰਜਨੀਸ਼ ਗੁਪਤਾ ਆਦਿ ਸ਼ਾਮਿਲ ਸਨ |