ਲੋਹਟਬੱਦੀ, 29 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਦਸਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ (ਜਗਤ ਮਾਤਾ) ਅਤੇ ਸਿੰਘਾਂ ਦੀਆਂ ਕੁਰਬਾਨੀਆਂ ਨਾਲ ਸਬੰਧਿਤ ਸਫ਼ਰ-ਏ-ਸਹਾਦਤ ਸਮਾਗਮ ਹਫ਼ਤਾ ਸਿੱਖ ਕੌਮ ਨੂੰ ਆਪਣੇ ਨਿਆਰੇਪਣ, ਗੌਰਵਮਈ ਇਤਿਹਾਸ ਅਤੇ ਸ਼ਾਨਾਮੱਤੀ ਵਿਰਾਸਤ 'ਤੇ ਮਾਣ ਮਹਿਸੂਸ ਕਰਵਾਉਂਦਾ ਹੈ | ਇਹ ਵਿਚਾਰ ਸਵਾਮੀ ਓਮਾਨੰਦ ਭੂਰੀ ਵਾਲਿਆਂ ਨੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਵਿਖੇ ਨਤਮਸਕ ਹੋਣ ਸਮੇਂ ਕੀਤਾ | ਦੂਜੇ ਪਾਸੇ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਿਆਂ ਅਤੇ ਸਿੰਘਾਂ-ਸ਼ਹੀਦਾਂ ਦੀ ਨਿੱਘੀ ਮਿੱਠੀ ਯਾਦ 'ਚ ਆਸ਼ਰਮ ਭੂਰੀ ਵਾਲੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰੱਸਟ ਧਾਮ ਤਲਵੰਡੀ ਖੁਰਦ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਜਗਤਾਰ ਸਿੰਘ, ਤੇਜਿੰਦਰ ਸਿੰਘ ਅਤੇ ਦਲਵੀਰ ਸਿੰਘ ਦੀ ਪ੍ਰਾਈਡ ਦੁੱਧ ਡੇਅਰੀ ਸਰਹੰਦ ਵਿਖੇ 10 ਦਿਨਾਂ ਕੌਫ਼ੀ, ਮੱਠੀ, ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਜਿਸ 'ਚ ਪੰਜਾਬ ਭਰ ਤੋਂ ਆਸ਼ਰਮ ਧਾਮ ਤਲਵੰਡੀ ਖੁਰਦ ਨਾਲ ਜੁੜੀਆਂ ਸੰਗਤਾਂ ਨੇ ਲੰਗਰ ਲਈ ਲੋੜੀਂਦਾ ਸਮਾਨ ਭੇਂਟ ਕੀਤਾ ਅਤੇ ਵੱਡੀ ਗਿਣਤੀ ਸੇਵਾਦਾਰਾਂ ਨੇ ਹੱਥੀਂ ਸੇਵਾ ਕੀਤੀ | ਇਸ ਮੌਕੇ ਪਿਆਰਾ ਸਿੰਘ ਸਹਾਇਕ ਥਾਣੇਦਾਰ, ਪਿ੍ੰਸੀਪਲ ਰਣਵੀਰ ਸਿੰਘ ਮਹਿਦੂਦਾਂ, ਮੁਕੰਦ ਸਿੰਘ ਪਟਿਆਲਾ, ਸੇਵਾਦਾਰ ਗੁਰਮੀਤ ਸਿੰਘ ਬੈਂਸ, ਭਾਈ ਰਾਹੁਲ ਸਿੰਘ, ਚੇਅਰਮੈਨ ਮੋਹਣ ਲਾਲ ਮੋਹਣਮਾਜਰਾ, ਬਲਵਿੰਦਰ ਸਿੰਘ ਮੋਹਨਪੁਰ, ਜਸਕਰਨ ਸਿੰਘ ਰਕਬਾ, ਸਵਰਨਜੀਤ ਸਿੰਘ ਕਾਲਾ ਰਕਬਾ, ਕਵੀਸਰ ਉਂਕਾਰ ਸਿੰਘ ਮਾਂਝੀ, ਭੂਰਾ ਕੌਫ਼ੀ ਵਾਲਾ, ਪਿ੍ਤਪਾਲ ਸਿੰਘ ਲਾਡੀ, ਗੁਣਦੀਪ ਸਿੰਘ ਬਾਵਾ, ਸੱਤਪਾਲ ਸਿੰਘ ਔਜਲਾ, ਸੁਰੇਸ਼ ਪਾਲ ਸ਼ਰਮਾ ਰਾਜਪੁਰਾ, ਮਦਨ ਲਾਲ ਮਲੇਰਕੋਟਲਾ, ਸੁਖਵਿੰਦਰ ਸਿੰਘ ਸਿੰਦੀ ਫੋਰਮੈਨ, ਸੁਖਵਿੰਦਰ ਸਿੰਘ ਭਿੰਦਾ ਮਹਿਦੂਦਾਂ, ਵੈਦ ਠਾਕੁਰ ਮਾਨ ਸਿੰਘ, ਡਾ: ਅਵਤਾਰ ਸਿੰਘ ਭੱਟੀ ਬੜੂੰਦੀ, ਚਰਨ ਸਿੰਘ ਤਲਵੰਡੀ ਖੁਰਦ, ਸੋਹਣ ਸਿੰਘ ਬੜੂੰਦੀ ਰੇਲਵੇ ਵਾਲੇ, ਜਗਤਾਰ ਸਿੰਘ ਮੋਰਕਰੀਮਾ, ਅਮਰਦੀਪ ਸਿੰਘ ਸਕਰਾਲੀ, ਜਰਮਨ ਸਿੰਘ ਜੰਮੂ ਤਲਵੰਡੀ ਖੁਰਦ, ਰਾਹੁਲ ਕੱਦੋਂ, ਹਰਜੀਤ ਸਿੰਘ ਬਿੱਟੂ ਬੜੂੰਦੀ, ਮਲਕੀਤ ਸਿੰਘ ਛੋਟਾ ਦੋਧੀ, ਡਾ: ਅੰਜਲੀ ਖੰਨਾ ਆਦਿ ਹਾਜ਼ਰ ਸਨ |