ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਹੋਟਲ ਕਾਂਟੀਨੈਂਟ ਨਵਾਂਸ਼ਹਿਰ ਵਿਖੇ ਨਵੇਂ ਮੈਡੀਕਲ ਸਪਲਾਈਜ਼ ਬ੍ਰਾਂਡ ਦੀ ਸ਼ਾਨਦਾਰ ਸ਼ੁਰੂਆਤ ਕੀਤੀ | ਇਸ ਲਾਂਚ ਦੀ ਅਗਵਾਈ ਕੰਪਨੀ ਦੀਆਂ ਡਾਇਰੈਕਟਰਾਂ ਸੁਮੀਤ ਰੰਧਾਵਾ ਪ੍ਰਹਾਰ ਪਤਨੀ ਸੰਦੀਪ ਪਰੀਹਾਰ ਅਤੇ ਰਜਵਿੰਦਰ ਕੌਰ ਪਤਨੀ ਡਾ. ਮੰਗਤ ਸਿੰਘ ਵਲੋਂ ਕੀਤੀ ਗਈ | ਸੁਮੀਤ ਰੰਧਾਵਾ ਪ੍ਰਹਾਰ ਨੇ ਦੱਸਿਆ ਕਿ ਇਹ ਨਵਾਂ ਬ੍ਰਾਂਡ ਉੱਚ ਗੁਣਵੱਤਾ ਵਾਲੀਆਂ, ਕਿਫਾਇਤੀ ਮੈਡੀਕਲ ਸਪਲਾਈਜ਼ ਮੁਹੱਈਆ ਕਰਵਾਉਣ 'ਤੇ ਕੇਂਦਰਤ ਹੋਵੇਗਾ, ਜੋ ਦੇਸ਼ ਭਰ ਦੀਆਂ ਸਿਹਤ ਸੇਵਾਵਾਂ ਅਤੇ ਪੇਸ਼ੇਵਰਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ | ਇਹ ਇਕ ਕਾਰੋਬਾਰੀ ਪਹਿਲ ਨਹੀਂ, ਸਗੋਂ ਇਕ ਸਮਾਜਿਕ ਮਿਸ਼ਨ ਦੀ ਸ਼ੁਰੂਆਤ ਵੀ ਹੈ | ਇਸ ਦਾ ਮੁੱਖ ਉਦੇਸ਼ ਸਿਹਤ ਸੰਭਾਲ ਖੇਤਰ ਜੋ ਤਰੱਕੀ ਪੈਦਾ ਕਰਨ ਅਤੇ ਹਸਪਤਾਲਾਂ ਅਤੇ ਕਲੀਨਿਕਾਂ ਵਿੱਚ ਜਰੂਰੀ ਮੈਡੀਕਲ ਉਪਕਰਨ ਅਤੇ ਸਪਲਾਈਜ਼ ਦੀ ਭਰਪਾਈ ਕਰਕੇ ਰੋਗੀਆਂ ਦੀ ਸੰਭਾਲ 'ਚ ਸੁਧਾਰ ਲਿਆਇਆ ਜਾਵੇ | ਇਸ ਨਾਲ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਹੋਰ ਪ੍ਰਦਾਨ ਹੋਣਗੇ | ਟ੍ਰੇਨਿੰਗ ਪ੍ਰੋਗਰਾਮਾਂ ਅਤੇ ਸਮਾਵੇਸ਼ੀ ਭਰਤੀ ਨੀਤੀਆਂ ਰਾਹੀਂ, ਟ੍ਰੈਡਮੇਡੀ ਸੈਂਕੜਿਆਂ ਔਰਤਾਂ ਲਈ ਸਥਿਰ ਜੀਵਿਕਾ ਦੇ ਮੌਕੇ ਪੈਦਾ ਕਰਨ ਦਾ ਲਕਸ਼ ਰੱਖਦਾ ਹੈ | ਸੁਮੀਤ ਰੰਧਾਵਾ ਪਰੀਹਾਰ ਡਾਇਰੈਕਟਰ ਨੇ ਕਿਹਾ ਇਹ ਸਿਰਫ ਮੈਡੀਕਲ ਸਪਲਾਈਜ਼ ਬਾਰੇ ਨਹੀਂ ਇਹ ਇਕ ਤੰਦਰੁਸਤ ਕੌਮ ਬਣਾਉਣ ਅਤੇ ਉਹ ਔਰਤਾਂ ਜੋ ਅਕਸਰ ਪਿੱਛੇ ਰਹਿ ਜਾਂਦੀਆਂ ਹਨ, ਉਨ੍ਹਾਂ ਨੂੰ ਅੱਗੇ ਲਿਆਉਣ ਬਾਰੇ ਹੈ | ਰਜਵਿੰਦਰ ਕੌਰ ਕੋ-ਡਾਇਰੈਕਟਰ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਅਸਲ ਵਿਕਾਸ ਤਾਂ ਤਦ ਹੀ ਹੁੰਦਾ ਹੈ ਜਦੋਂ ਕੰਮ ਲੋਕਾਂ ਦੇ ਪਸੰਦ ਆਵੇ | ਟ੍ਰੈਡਮੇਡੀ ਵੱਲੋਂ ਨਵੇਂ ਬ੍ਰਾਂਡ ਦੀ ਇਹ ਸ਼ੁਰੂਆਤ ਸਿਰਫ ਇਕ ਕਾਰੋਬਾਰੀ ਮੀਲ ਦਾ ਪੱਥਰ ਨਹੀਂ, ਸਗੋਂ ਇੱਕ ਅਜਿਹਾ ਸੰਦੇਸ਼ ਹੋਵੇਗਾ ਜੋ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਧਾਨ ਕਰੇਗਾ | ਇਸ ਮੌਕੇ 'ਤੇ ਬਾਬਾ ਜਸਦੀਪ ਸਿੰਘ ਮੰਗਾ ਮੁੱਖ ਸੇਵਾਦਾਰ ਬਾਬਾ ਜਵਾਹਰ ਸਿੰਘ ਝੰਡਾ ਜੀ ਖਟਕੜ ਕਲਾਂ, ਡਾਕਟਰ ਹਰਮਿੰਦਰ ਸਿੰਘ ਬੰਗਾ ਗੁਰਦੇਵ ਹਸਪਤਾਲ ਨੇ ਵੀ ਵਿਚਾਰ ਰੱਖੇ |