21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

12ਵੀਂ ਅਤੇ 10ਵੀਂ ਦੀ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 04-06-2025
ਨਵਾਂਸ਼ਹਿਰ/ਮੱਲਪੁਰ ਅੜਕਾਂ, 3 ਜੂਨ (ਹਰਮਿੰਦਰ ਸਿੰਘ ਪਿੰਟੂ/ਮਨਜੀਤ ਸਿੰਘ ਜੱਬੋਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਵਿਖੇ ਪਿ੍ੰਸੀਪਲ ਅਮਨਦੀਪ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਇਕ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਸੈਸ਼ਨ 2024-25 ਦੀਆਂ 12ਵੀਂ ਅਤੇ 10ਵੀਂ ਦੀਆਂ ਪ੍ਰੀਖਿਆਵਾਂ 'ਚ ਮੱਲਾਂ ਮਾਰਨ ਵਾਲੇ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ | ਸਮਾਗਮ 'ਚ ਸਵਾਗਤੀ ਸ਼ਬਦ ਬੋਲਦਿਆਂ ਲੈਕ. ਅਜਮੇਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਕੂਲ ਦੀ ਵਿਦਿਆਰਥਣ ਦੀਪਿਕਾ 12ਵੀਂ ਦੀ ਪ੍ਰੀਖਿਆ 'ਚ ਕੇਵਲ ਚਾਰ ਅੰਕ ਘੱਟ ਆਉਣ ਕਾਰਨ ਬੋਰਡ ਦੀ ਮੈਰਿਟ ਸੂਚੀ ਵਿੱਚ ਸ਼ਾਮਲ ਹੋਣ ਤੋਂ ਖੁੰਝ ਗਈ | ਪਿ੍ੰਸੀਪਲ ਅਮਨਦੀਪ ਆਹਲੂਵਾਲੀਆ ਨੇ ਕਿਹਾ ਕਿ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਪ੍ਰੀਖਿਆ ਵਿੱਚ ਦੀਪਿਕਾ, ਸਿਮਰਨ, ਚਰਨਪ੍ਰੀਤ ਕੌਰ, ਹਰਸਿਮਰਨ ਕੌਰ ਅਤੇ ਜਸਪ੍ਰੀਤ ਕੌਰ ਨੇ 90 ਫੀਸਦੀ ਤੋਂ ਵੱਧ ਅਤੇ ਮੇਹਰ, ਨਿਸ਼ਾ ਗੁਰੂ, ਰਮਨਦੀਪ ਰੀਆ, ਰਾਮ ਪ੍ਰਕਾਸ਼, ਸਾਬਰੀਨ ਤੇ ਨਿਤਿਨ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ | ਉਨ੍ਹਾਂ ਕਿਹਾ ਕਿ ਇਸ ਦਾ ਸੇਹਰਾ ਸਕੂਲ ਦੇ ਮਿਹਨਤੀ ਸਟਾਫ਼ ਦੇ ਸਿਰ ਜਾਂਦਾ ਹੈ | ਪਿ੍ੰਸੀਪਲ ਆਹਲੂਵਾਲੀਆ ਨੇ ਕਿਹਾ ਕਿ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਜੌਹਲ ਹਰ ਸਾਲ ਆਪਣੇ ਪਿਤਾ ਦੀ ਯਾਦ 'ਚ ਸ. ਪਵਿੰਦਰ ਸਿੰਘ ਜੌਹਲ ਯਾਦਗਾਰੀ ਪੁਰਸਕਾਰ ਦਿੰਦੇ ਹਨ ਜੋ ਇਸ ਸਾਲ ਇਹ ਨਕਦ ਰਾਸ਼ੀ ਵਾਲਾ ਪੁਰਸਕਾਰ 12ਵੀਂ ਦੀ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਦੀਪਿਕਾ, ਸਿਮਰਨ, ਚਰਨਪ੍ਰੀਤ ਕੌਰ, ਹਰਸਿਮਰਨ ਕੌਰ, ਜਸਪ੍ਰੀਤ ਕੌਰ ਅਤੇ 10 ਵੀਂ ਜਮਾਤ ਦੇ ਨਿਖਿਲ, ਜਸਦੀਪ ਬੰਗੜ ਅਤੇ ਮੋਹਿਤ ਕੁਮਾਰ ਨੂੰ ਦਿੱਤਾ ਗਿਆ | ਇਸ ਮੌਕੇ ਸਕੂਲ ਸਟਾਫ਼ 'ਚ ਬਲਦੇਵ ਰਾਜ, ਸਤਨਾਮ ਸਿੰਘ, ਸੰਜੀਵ ਕਸ਼ਯਪ, ਅਮਨਦੀਪ, ਰਜਨੀ ਸ਼ਰਮਾ, ਅਨੀਤਾ ਚਾਵਲਾ, ਸੁਖਵਿੰਦਰ ਸਿੰਘ, ਕਮਲਜੀਤ ਸਿੰਘ ਹੱਲੂਵਾਲ, ਸੰਦੀਪ ਸਿੰਘ, ਸੁਖਦੇਵ ਸਿੰਘ, ਸੂਬੇਦਾਰ ਬਲਵੀਰ ਸਿੰਘ, ਅਲਕਾ ਬੰਗਾ, ਮੀਨਾ ਕੁਮਾਰੀ, ਕੁਲਵਿੰਦਰ ਕੌਰ ਅਤੇ ਅਮਨਦੀਪ ਕੌਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੰਦਿਆਣੀ ਖੁਰਦ ਵਿਖੇ ਵਰਲਡ ਕੈਂਸਰ ਕੇਅਰ ਜਾਂਚ ਕੈਂਪ 22 ਨੂੰ ਅਗਲੀ ਖ਼ਬਰ ਮਹਿੰਦਰਾ ਟਰੈਕਟਰ ਟਰਾਲੀ ਅਤੇ ਆਲਟੋ ਕਾਰ 'ਚ ਜ਼ਬਰਦਸਤ ਟੱਕਰ
Ad Position 24