21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹਨੇਰੀ ਨੇ ਮਚਾਈ ਤਬਾਹੀ ਪੁੱਟ ਸੁੱਟੇ ਹਸਪਤਾਲ ਦੇ ਸਾਈਨ ਬੋਰਡ

Ad Position 21
No active advertisement
ਅਜੀਤ ਡੈਸਕ 04-06-2025
ਸੜੋਆ, 3 ਜੂਨ (ਹਰਮੇਲ ਸੂਹੰਗੜਾ)-ਬੀਤੀ ਰਾਤ ਪੰਜਾਬ ਅੰਦਰ ਤੇਜ਼ ਹਨੇਰੀ ਆਉਣ ਕਰਕੇ ਸੀ.ਐੱਚ.ਸੀ ਸੜੋਆ ਦੇ ਹਸਪਤਾਲ ਵਿੱਚ ਲੱਗੇ ਸਾਈਨ ਬੋਰਡ ਪੁੱਟ ਸੁੱਟੇ | ਹਨੇਰੀ ਇਨ੍ਹੀਂ ਤੇਜ਼ ਸੀ ਕਿ ਕੁਝ ਵੀ ਨਹੀਂ ਦਿਖ ਰਿਹਾ ਸੀ | ਹਸਪਤਾਲ ਦੀ ਚਾਰ ਦੀਵਾਰੀ ਅੰਦਰ ਖੜ੍ਹੇ ਦਰੱਖ਼ਤ ਵੀ ਢਹਿ-ਢੇਰੀ ਕਰ ਦਿੱਤੇ | ਵਰਣਨਯੋਗ ਹੈ ਕੇ ਕੁੱਝ ਸਮਾਂ ਪਹਿਲਾਂ ਬਹੁਤ ਤੇਜ਼ ਹਨੇਰੀ ਆਉਣ ਕਰਕੇ ਹਸਪਤਾਲ ਦੇ ਕੁਆਰਟਰਾਂ ਵਾਲੀ ਸਾਈਡ ਦੇ ਵਿੱਚ ਕੁਝ ਸਫ਼ੈਦੇ ਡਿੱਗੇ ਹੋਣ ਕਰਕੇ ਸਬੰਧਿਤ ਵਿਭਾਗ ਵਲੋਂ ਹਾਲੇ ਤੱਕ ਉਹਨਾਂ ਨੂੰ ਵੀ ਨਹੀਂ ਚੁੱਕਿਆ ਗਿਆ | ਹਸਪਤਾਲ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਹਨੇਰੀ ਨਾਲ ਦਰੱਖਤਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੇ ਵੱਡੇ-ਵੱਡੇ ਟਾਹਣੇ ਟੁੱਟ ਕੇ ਹੇਠਾਂ ਡਿੱਗੇ ਹੋਏ ਹਨ ਤੇ ਸੰਬੰਧਿਤ ਵਿਭਾਗ ਵਲੋਂ ਹਾਲੇ ਤੱਕ ਉਨ੍ਹਾਂ ਨੂੰ ਨਹੀਂ ਚੁੱਕਿਆ ਗਿਆ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨੇ ਵੀ ਦਰੱਖ਼ਤ ਟੁੱਟ ਕੇ ਡਿੱਗੇ ਹਨ ਮਹਿਕਮੇ ਵਲੋਂ ਉਨ੍ਹਾਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਰੱਖਿਆ ਜਾਵੇ, ਅਗਰ ਮਹਿਕਮੇ ਵਾਲੇ ਟੁੱਟੇ ਹੋਏ ਦਰੱਖ਼ਤ ਨੂੰ ਨਹੀਂ ਚੁੱਕਦੇ ਤਾਂ ਇਹ ਕੀਮਤੀ ਦਰੱਖ਼ਤ ਸੜ ਕੇ ਸੁਆਹ ਹੋ ਜਾਣਗੇ | ਉਨ੍ਹਾਂ ਦੱਸਿਆ ਹੈ ਕਿ ਕੁੱਝ ਦਰਖ਼ਤ ਆਪਣੀ ਉਮਰ ਹੰਢਾ ਚੁੱਕੇ ਹਨ ਜਿਨ੍ਹਾਂ ਦੇ ਵੱਡੇ-ਵੱਡੇ ਟਾਹਣੇ ਬਿਲਡਿੰਗਾਂ ਦੇ ਉੱਪਰ ਡਿੱਗਣ ਦਾ ਹਰਦਮ ਖ਼ਤਰਾ ਮੰਡਰਾ ਰਿਹਾ ਹੈ | ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਰਖਤਾਂ ਨੂੰ ਬਿਲਡਿੰਗਾਂ ਉੱਪਰੋਂ ਨਾ ਵੱਢਿਆ ਗਿਆ ਤਾਂ ਵੱਡਾ ਦੁਖਾਂਤ ਵਾਪਰ ਸਕਦਾ ਹੈ | ਉੱਥੋਂ ਦੇ ਸਟਾਫ਼ ਨੇ ਮੰਗ ਕੀਤੀ ਹੈ ਕਿ ਬਿਲਡਿੰਗਾਂ ਉੱਪਰ ਜੋ ਦਰਖ਼ਤ ਦੇ ਟਾਹਣੇ ਡਿੱਗੇ ਹੋਏ ਹਨ ਉਹਨਾਂ ਨੂੰ ਤੁਰੰਤ ਉੱਥੋਂ ਕਟਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੇ ਕਿਸਾਨਾਂ ਨੂੰ ਹੈ ਸਾਡਾ ਪੂਰਾ ਸਮਰਥਨ-ਰਾਣਾ ਕਰਨ ਸਿੰਘ ਅਗਲੀ ਖ਼ਬਰ 12ਵੀਂ ਅਤੇ 10ਵੀਂ ਦੀ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24