21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਿੰਬਲ ਮਜਾਰਾ ਵਿਖੇ ਪੰਚਾਇਤ ਨੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 04-06-2025
ਮਜਾਰੀ/ਸਾਹਿਬਾ, 3 ਜੂਨ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਿੰਬਲ ਮਜਾਰਾ ਵਿਖੇ ਗ੍ਰਾਮ ਪੰਚਾਇਤ ਵਲੋਂ ਪੰਚਾਇਤ ਵਿਭਾਗ ਬਲਾਕ ਬਲਾਚੌਰ ਦੇ ਸਹਿਯੋਗ ਨਾਲ ਪਿੰਡ ਦੇ ਲਹਿੰਦੇ ਪਾਸੇ ਪੈਂਦੇ ਛੱਪੜ ਦੀ ਸਫਾਈ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਸਰਪੰਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਮਨਰੇਗਾ ਸਕੀਮ ਦੇ ਤਹਿਤ ਇਸ ਛੱਪੜ 'ਚੋਂ ਪਹਿਲਾਂ ਪੰਪ ਲਗਾ ਕੇ ਪਾਣੀ ਬਾਹਰ ਕੱਢਿਆ ਜਾਵੇਗਾ ਤੇ ਇਸ ਵਿੱਚ ਪਈ ਚਿੱਕ ਬਾਹਰ ਕੱਢੀ ਜਾਵੇਗੀ | ਉਪਰੰਤ ਇਸ ਛੱਪੜ ਦੀ ਇੱਟਾਂ ਨਾਲ ਚਾਰ ਦਵਾਰੀ ਕੀਤੀ ਜਾਵੇਗੀ | ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਛੱਪੜ ਨੂੰ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਜਾਵੇਗਾ | ਇਸ ਮੌਕੇ ਸਰਬਜੋਤ ਕੌਰ, ਸ਼ੀਤਲ, ਪੂਜਾ, ਅਮਰਨਾਥ, ਅਵਤਾਰ ਸਿੰਘ ਖੋਸਾ, ਬਲਿਹਾਰ ਸਿੰਘ ਤੇ ਜਸਵਿੰਦਰ ਕੌਰ ਸਾਰੇ ਪੰਚਾਇਤ ਮੈਂਬਰ, ਹਰਜਿੰਦਰ ਸਿੰਘ, ਜੋਰਾਵਰ ਸਿੰਘ, ਦਿਲਾਵਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਖੀ ਵਨ ਸਟੋਪ ਸੈਂਟਰ ਅਤੇ ਚਾਇਲਡ ਹੈਲਪਲਾਈਨ ਯੂਨਿਟ ਦੀ ਅਚਨਚੇਤ ਜਾਂਚ ਅਗਲੀ ਖ਼ਬਰ ਬਾਬਾ ਖੜਕ ਸਿੰਘ ਦੇ ਸ਼ੁੱਭ ਚਾਲੇ ਦੀ ਖੁਸ਼ੀ 'ਚ ਪਿੰਡ ਬੂਥਗੜ੍ਹ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ
Ad Position 24