ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ)-ਸਿਵਲ ਹਸਪਤਾਲ ਵਿਖੇ ਸਥਿਤ ਸਖੀ ਵਨ ਸਟੋਪ ਸੈਂਟਰ ਅਤੇ ਚਾਇਲਡ ਹੈਲਪਲਾਈਨ ਯੂਨਿਟ ਦੀ ਅਚਨਚੇਤ ਜਾਂਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵਲੋਂ ਕੀਤੀ ਗਈ | ਜਾਂਚ ਦੌਰਾਨ ਸਖੀ ਵਨ ਸਟਾਪ ਵਿਖੇ ਹਾਜ਼ਰ ਸ੍ਰੀਮਤੀ ਮਮਤਾ ਕੇਸ ਵਰਕਰ ਵਲੋਂ ਮਹੀਨਾ ਅਪ੍ਰੈਲ ਅਤੇ ਮਈ ਦੌਰਾਨ ਘਰੇਲੂ ਹਿੰਸਾ ਨਾਲ ਸਬੰਧਤ ਡੀਲ ਕੀਤੇ ਗਏ ਕੇਸਾਂ ਸਬੰਧੀ ਵੇਰਵਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਸੈਂਟਰ ਵਿਖੇ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ ਅਤੇ ਬੱਚੀਆਂ ਨੂੰ ਸ਼ੈਲਟਰ ਦੇ ਨਾਲ-ਨਾਲ ਮੈਡੀਕਲ, ਕੌਂਸਲਿੰਗ, ਖਾਣਾ-ਪੀਣਾ ਅਤੇ ਰਹਿਣ ਦੀ ਸੁਵਿਧਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲੀਗਲ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਿਸੇ ਵੀ ਘਰੇਲੂ ਹਿੰਸਾ ਪੀੜਿਤ ਔਰਤ ਨੂੰ ਸਖੀ ਵਨ ਸਟੋਪ ਸੈਂਟਰ ਵਿਖੇ ਵੱਧ ਤੋਂ ਵੱਧ 10 ਦਿਨਾਂ ਤੱਕ ਸ਼ੈਲਟਰ ਦਿੱਤਾ ਜਾ ਸਕਦਾ ਹੈ | ਉਪਰੋਕਤ ਅਨੁਸਾਰ ਸਾਰਾ ਦਫ਼ਤਰੀ ਰਿਕਾਰਡ ਤਸੱਲੀ ਬਖਸ਼ ਪਾਇਆ ਗਿਆ | ਜਾਂਚ ਦੌਰਾਨ ਉਨ੍ਹਾਂ ਵੱਲੋਂ ਸੈਂਟਰ ਦੀ ਪੂਰੀ ਬਿਲਡਿੰਗ ਦਾ ਜਾਇਜਾ ਲਿਆ ਗਿਆ ਅਤੇ ਸੈਂਟਰ ਵਿਖੇ ਸਾਫ਼ ਸਫ਼ਾਈ ਰੱਖਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ | ਇਸ ਦੇ ਨਾਲ ਹੀ ਕੇਸ ਵਰਕਰ ਨੂੰ ਹਿਦਾਇਤ ਕੀਤੀ ਗਈ ਕਿ ਪੁਲਿਸ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਉਨ੍ਹਾਂ ਵੱਲੋਂ ਨਾਮਜਦ ਕੀਤੇ ਅਧਿਕਾਰੀਆਂ ਜਾਂ ਕਰਮਚਾਰੀਆਂ ਵਲੌਂ 24/7 ਦੇ ਹਿਸਾਬ ਨਾਲ ਸਖੀ ਵਨ ਸਟੋਪ ਸੈਂਟਰ ਵਿਖੇ ਹਾਜ਼ਰ ਹੋਣਾ ਯਕੀਨੀ ਬਣਾਇਆ ਜਾਵੇ | ਮੌਕੇ ਤੇ ਹੀ ਮੈਡਮ ਕੰਚਨ ਅਰੋੜਾ ਵੱਲੋਂ ਸਖੀ ਵਨ ਸਟੋਪ ਸੈਂਟਰ ਵਿਖੇ ਹੀ ਵੁਮੈਨ ਹੈਲਪਲਾਈਨ ਅਤੇ ਚਾਇਲਡ ਹੈਲਪਲਾਈਨ ਯੂਨਿਟ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ | ਇਸ ਮੌਕੇ ਸਖੀ ਵਨ ਸਟਾਪ ਸੈਂਟਰ ਤੋਂ ਸ਼੍ਰੀਮਤੀ ਮਮਤਾ ਕੇਸ ਵਰਕਰ, ਜਸਵੀਰ ਕੌਰ ਮਲਟੀ ਪਰਪਸ ਹੈਲਪਰ, ਰਵਿੰਦਰ ਕੁਮਾਰ ਗਾਰਡ ਦੇ ਨਾਲ-ਨਾਲ ਚਾਇਲਡ ਹੈਲਪਲਾਈਨ ਤੋਂ ਜਸਵੀਰ ਕੌਰ ਸੁਪਰਵਾਈਜ਼ਰ ਅਤੇ ਜੋਤੀ ਕੇਸ ਵਰਕਰ ਮੌਜੂਦ ਸਨ |