ਮਜਾਰੀ ਸਾਹਿਬਾ, 3 ਜੂਨ (ਨਿਰਮਲਜੀਤ ਸਿੰਘ ਚਾਹਲ)-ਗੁਰਦੁਆਰਾ ਸਿੰਘ ਸਭਾ ਪਿੰਡ ਜਾਡਲੀ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਸੁਖਵੀਰ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਅਤੇ ਗੁਰੂ ਸਾਹਿਬ ਜੀ ਦੀ ਸ਼ਹੀਦੀ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ | ਇਸ ਤੋਂ ਬਾਅਦ ਮੁੱਖ ਸੇਵਾਦਾਰ ਜਸਪਾਲ ਸਿੰਘ ਜਾਡਲੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਵਲੋਂ ਮੌਕੇ ਦੀ ਹਕੂਮਤ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਕਿਨ੍ਹਾ ਕਾਰਨਾਂ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਪ੍ਰਬੰਧਕਾਂ ਵੱਲੋਂ ਇਸ ਸਮਾਗਮ 'ਚ ਯੋਗਦਾਨ ਵਿਸ਼ੇਸ਼ ਤੌਰ 'ਤੇ ਅਮਰੀਕਾ ਨਿਵਾਸੀ ਜਸਵਿੰਦਰ ਸਿੰਘ ਢਿੱਲੋਂ ਪਟਵਾਰੀ ਵਲੋਂ ਆਪਣੇ ਪਰਿਵਾਰ ਵਲੋਂ ਅਖੰਡ ਪਾਠ ਦੀ ਦਿੱਤੀ ਸਮੁੱਚੀ ਸੇਵਾ ਲਈ ਜਸਵਿੰਦਰ ਸਿੰਘ ਢਿੱਲੋ ਦੇ ਭਰਾ ਚਰਨਜੀਤ ਸਿੰਘ ਢਿੱਲੋਂ ਸਾਬਕਾ ਸਰਪੰਚ ਦਾ ਅਤੇ ਜਿਨ੍ਹਾਂ ਪਰਿਵਾਰਾਂ ਵਲੋਂ ਵੱਧ ਚੜ੍ਹ ਕੇ ਸੇਵਾ 'ਚ ਹਿੱਸੇ ਪਾਏ ਉਨ੍ਹਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸੈਕਟਰੀ ਪਿਆਰਾ ਸਿੰਘ, ਕਰਮਜੀਤ ਸਿੰਘ ਚਾਹਲ, ਸੇਵਾ ਮੁਕਤ ਪਟਵਾਰੀ ਹਰਭਜਨ ਸਿੰਘ, ਡਾਇਰੈਕਟਰ ਹਰੀਪਾਲ ਸਿੰਘ, ਕੁਲਵਿੰਦਰ ਸਿੰਘ ਸੰਘਾ, ਕੁਲਵੰਤ ਸਿੰਘ ਮਾਨ, ਰਸ਼ਪਾਲ ਥਿੰਦ, ਪਰਮਜੀਤ ਸੋਹਲ ਨੰਬਰਦਾਰ, ਹਰਜੀਤ ਸਿੰਘ ਸੋਹਲ ਚੇਅਰਮੈਨ, ਬਚਿੱਤਰ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਨਵਰੂਪ ਸਿੰਘ ਬੈਂਸ ਸੁਸਾਇਟੀ ਪ੍ਰਧਾਨ, ਰਾਜ ਕੁਮਾਰ ਸੈਕਟਰੀ, ਪ੍ਰਭਜੋਤ ਸਿੰਘ, ਗੁਰਸ਼ਾਨ ਸਿੰਘ, ਰਸ਼ਪਾਲ ਸਿੰਘ, ਕੰਵਰਦੀਪ ਸਿੰਘ ਚਾਹਲ, ਸੰਗਤ ਰਾਮ ਆਦਿ ਹਾਜ਼ਰ ਸਨ |