21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਅੱਖਾਂ ਦੀਆਂ ਬਿਮਾਰੀਆਂ ਲਈ ਘਰੇਲੂ ਨੁਸਖੇ ਨੁਕਸਾਨਦੇਹ-ਡਾ. ਸੰਦੀਪ ਕੌਰ, ਡਾ. ਪ੍ਰਦੀਪ ਹੀਰਾ

Ad Position 21
No active advertisement
ਅਜੀਤ ਡੈਸਕ 04-06-2025
ਕਟਾਰੀਆਂ, 3 ਜੂਨ (ਪ੍ਰੇਮੀ ਸੰਧਵਾਂ)- ਪਿੰਡਾਂ- ਸ਼ਹਿਰਾਂ ਦੇ ਲੋਕਾਂ ਨੂੰ ਜਦੋਂ ਅੱਖਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਤਾਂ ਉਹ ਕਿਸੇ ਮਾਹਿਰ ਅੱਖਾਂ ਦੇ ਡਾਕਟਰ ਤੋਂ ਚੈੱਕ ਕਰਵਾਉਣ ਦੀ ਬਜਾਏ ਦੇਸੀ ਨੁਸਖੇ ਵਰਤਣ ਨੂੰ ਤਰਜੀਹ ਦਿੰਦੇ ਹਨ | ਜੋ ਕਿ ਨੁਕਸਾਨ ਦੇਹ ਸਾਬਤ ਹੋ ਸਕਦੇ ਹਨ | ਇਹ ਪ੍ਰਗਟਾਵਾ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਸੰਦੀਪ ਕੌਰ ਤੇ ਡਾ. ਪ੍ਰਦੀਪ ਹੀਰਾ ਨੇ ਕਰਦਿਆਂ ਕਿਹਾ ਕਿ ਕਈ ਵਾਰੀ ਦੇਸੀ ਨੁਸਖੇ ਵਰਤਣ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ 'ਤੇ ਮਾੜਾ ਅਸਰ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਅੱਖਾਂ 'ਚੋਂ ਪਾਣੀ ਵਗਣਾ, ਅੱਖਾਂ 'ਚ ਲਾਲੀ ਰੜਕਣੀ ਅਤੇ ਅੱਖਾਂ 'ਚ ਖਾਰਿਸ਼ ਹੋਣ 'ਤੇ ਕਿਸੇ ਅੱਖਾਂ ਦੇ ਮਾਹਿਰ ਡਾਕਟਰ ਤੋਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਖਾਂ ਦੇ ਰੋਗ ਨੂੰ ਪਹਿਲੀ ਹੀ ਸਟੇਜ 'ਤੇ ਪਕੜਿਆ ਜਾ ਸਕੇ ਤੇ ਇਲਾਜ ਵੀ ਸੰਭਵ ਹੋ ਸਕੇ | ਡਾ. ਸੰਦੀਪ ਕੌਰ ਤੇ ਡਾ. ਪ੍ਰਦੀਪ ਹੀਰਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਅੱਖਾਂ ਦੀ ਜਾਂਚ ਸਮੇਂ-ਸਮੇਂ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਅੱਖਾਂ ਦੇ ਰੋਗ ਦੀਆਂ ਜੜ੍ਹਾਂ ਵਧ ਨਾ ਸਕਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਗਰੀਬ ਵਿਅਕਤੀ ਆਪਣੀਆਂ ਅੱਖਾਂ ਦੀ ਜਾਂਚ ਨਹੀਂ ਕਰਵਾ ਸਕਦਾ ਤਾਂ ਉਹ ਅੱਡਾ ਕੋਟ ਫਤੂਹੀ ਵਿਖੇ ਹੀਰਾ ਆਪਟੀਕਲ ਤੋਂ ਅੱਖਾਂ ਦੀ ਜਾਂਚ ਮੁਫ਼ਤ ਕਰਵਾ ਸਕਦਾ ਹੈ | ਇਸ ਮੌਕੇ ਸੰਦੀਪ ਕੌਰ, ਮਨਜੀਤ ਕੌਰ, ਵਿਜੇ ਕੁਮਾਰ, ਅਗਮਜੋਤ, ਡਾ. ਸੰਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੈਣ ਸਬਾਈ ਕੀਰਤਨ ਦਰਬਾਰ ਧਾਮ ਰੱਤੇਵਾਲ ਵਿਖੇ 10 ਨੂੰ ਅਗਲੀ ਖ਼ਬਰ ਚਰਨ ਕੰਵਲ ਕਾਨਵੈਂਟ ਸਕੂਲ ਦੀ ਜ਼ਿਲ੍ਹੇ 'ਚੋਂ ਅੱਵਲ ਤਰਨਪ੍ਰੀਤ ਕੌਰ ਦਾ ਸਨਮਾਨ
Ad Position 24