ਨਵਾਂਸ਼ਹਿਰ, 4 ਜੂਨ (ਹਰਮਿੰਦਰ ਸਿੰਘ ਪਿੰਟੂ)-ਮੂਸਾਪੂਰ ਰੋਡ ਨਵੀਂ ਅਬਾਦੀ ਗਲੀ ਨੰਬਰ ਦੋ ਨਵਾਂਸ਼ਹਿਰ ਵਿਖੇ ਰੌਜ਼ਾ ਸ਼ਰੀਫ ਦਾਤਾ ਅਲੀ ਅਹਿਮਦ ਸਾਬਰ ਪੀਰ ਦੇ ਸਥਾਨ 'ਤੇ 11 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਤੇ ਭੰਡਾਰਾ ਕਰਵਾਇਆ ਜਾਵੇਗਾ | ਇਸ ਮੌਕੇ ਜਾਣਕਾਰੀ ਦਿੰਦਿਆਂ ਦਰਬਾਰ ਦੇ ਸੇਵਾਦਾਰ ਮਹਿੰਦਰ ਪਾਲ ਨੇ ਕਿਹਾ ਕਿ 10 ਜੂਨ ਦਿਨ ਮੰਗਲਵਾਰ ਨੂੰ ਮਹਿੰਦੀ ਦੀ ਰਸਮ ਕੀਤੀ ਜਾਵੇਗੀ ਤੇ ਸ਼ਾਮ ਨੂੰ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਜਾਵੇਗਾ | 11 ਜੂਨ ਦਿਨ ਬੁੱਧਵਾਰ ਸਵੇਰੇ ਝੰਡੇ ਦੀ ਰਸਮ ਕੀਤੀ ਜਾਵੇਗੀ, ਚਿਰਾਗ ਵੀ ਰੋਸ਼ਨ ਕੀਤੇ ਜਾਣਗੇ | ਮਹਿਫਲ ਏ ਕਵਾਲ ਦੁਪਹਿਰ ਨੂੰ ਸ਼ੁਰੂ ਕੀਤੀ ਜਾਵੇਗੀ | ਜਿਸ 'ਚ ਰਾਮਾ ਕਵਾਲ ਪਾਰਟੀ ਲੁਧਿਆਣਾ ਵਾਲਿਆਂ ਵਲੋਂ ਕਵਾਲੀਆਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਸ ਤੋਂ ਬਾਅਦ ਕਲਾਕਾਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਜਿਸ 'ਚ ਸੁਰਜੀਤ ਮੱਲਪੂਰੀ, ਗਾਇਕ ਮਹੇਸ਼ ਸਾਜਨ ਆਪਣੀ ਹਾਜ਼ਰੀ ਲਗਾਉਣਗੇ ਤੇ ਸੋਨੀ ਦੁੱਗਲ ਨਕਾਲ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ |