20 ਨਸ਼ੇ ਦੀਆਂ ਗੋਲੀਆਂ ਸਮੇਤ 2 ਦੋਸ਼ੀ ਕਾਬੂ
ਅਜੀਤ ਡੈਸਕ
05-06-2025
ਪੁੱਛਗਿੱਛ ਦੌਰਾਨ ਸਵਾਲਾਂ ਦੇ ਜਵਾਬ ਨਾ ਦੇ ਪਾਇਆ, ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਦੋਸ਼ੀ ਸਤਪਾਲ ਸਿੰਘ ਤੋਂ ਕੁੱਲ 20 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਤਫ਼ਤੀਸ਼ ਦੌਰਾਨ ਨਸ਼ੇ ਦੀ ਦਲਦਲ 'ਚ ਸ਼ਾਮਿਲ ਦੂਜੇ ਕਥਿਤ ਦੋਸ਼ੀ ਅਮਰੀਕ ਸਿੰਘ ਨੂੰ ਵੀ ਕਾਬੂ ਕੀਤਾ ਹੈ | ਇਹਨਾਂ ਦੋਵਾਂ ਤੋਂ ਹੋਰ ਤਫ਼ਤੀਸ਼ ਲਈ ਮਾਨਯੋਗ ਅਦਾਲਤ 'ਚ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ | ਗੌਰਤਲਬ ਹੈ ਕਿ ਕਈ ਮਹੀਨਿਆਂ ਤੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਹੇਠ ਪੁਲਿਸ ਨਸ਼ਿਆਂ ਨੂੰ ਪ੍ਰਫੁਲਿਤ ਕਰਨ ਵਾਲੇ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਣ 'ਚ ਕਾਮਯਾਬ ਸਿੱਧ ਹੋਈ ਹੈ | ਇਸ ਮੌਕੇ ਉਹਨਾਂ ਨਾਲ ਪੁਲਿਸ ਪਾਰਟੀ ਦੇ ਬਾਕੀ ਮੁਲਾਜ਼ਮ ਵੀ ਮੌਜੂਦ ਸਨ |