26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਵਿਧਾਇਕ ਡਾ. ਸੁੱਖੀ ਵਲੋਂ ਪਠਲਾਵਾ ਦੀ ਕੋ-ਆਪ੍ਰੇਟਿਵ ਸੁਸਾਇਟੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-06-2025
ਬੰਗਾ, 4 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹੇ ਦੇ ਉੱਘੇ ਪਿੰਡ ਪਠਲਾਵਾ ਵਿਖੇ ਕੋ-ਆਪ੍ਰੇਟਿਵ ਸੁਸਾਇਟੀ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨ ਦੀ ਰਸਮ ਇਸ ਸਮਾਗਮ ਦੇ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਤੰਬੜ ਸਾਬਕਾ ਸਰਪੰਚ ਅਤੇ ਮੌਜੂਦਾ ਨੰਬਰਦਾਰ, ਪਿੰਡ ਦੇ ਸਾਬਕਾ ਸਰਪੰਚ ਜਥੇ. ਅਵਤਾਰ ਸਿੰਘ ਪਠਲਾਵਾ ਤੋਂ ਇਲਾਵਾ ਸੰਤ ਬਾਬਾ ਗੁਰਬਚਨ ਸਿੰਘ ਪਠਲਾਵਾ ਮੁਖੀ ਗੁਰਦੁਆਰਾ ਨਿਰਮਲ ਬੁੰਗਾ ਪਠਲਾਵਾ ਅਸ਼ੀਰਵਾਦ ਦੇਣ ਲਈ ਪੁੱਜੇ | ਇਸ ਮੌਕੇ ਵਿਧਾਇਕ ਡਾ. ਸੁੱਖੀ ਨੇ ਪਿੰਡ ਵਲੋਂ ਪੇਸ਼ ਕੀਤੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ | ਇਸ ਮੌਕੇ ਬੁਲਾਰਿਆਂ 'ਚ ਸਾਬਕਾ ਸਰਪੰਚ ਜਥੇ.ਅਵਤਾਰ ਸਿੰਘ, ਏਕ ਨੂਰ ਸਵੈ ਸੇਵੀ ਸੰਸਥਾ ਦੇ ਵਿੱਤ ਸਕੱਤਰ ਲੈਕ. ਤਰਸੇਮ ਪਠਲਾਵਾ ਨੇ ਪਿੰਡ ਵਾਸੀਆਂ ਨੂੰ ਇਕੱਠੇ ਹੋ ਕੇ ਪਿੰਡ ਦੀ ਤਰੱਕੀ 'ਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ | ਇਸ ਮੌਕੇ ਸੁਸਇਟੀ ਦੇ ਸਕੱਤਰ ਮਨਜੀਤ ਸਿੰਘ ਸੋਢੀ ਗੁਜਰਪੁਰੀ, ਸਾਬਕਾ ਸਰਪੰਚ ਜਗਤ ਸਿੰਘ ਬੈਂਸ, ਸੋਹਣ ਲਾਲ ਢੰਡਾ, ਸੁਸਾਇਟੀ ਦੀ ਕਮੇਟੀ ਦੇ ਮੈਂਬਰਾਨ ਵਿੱਚ ਹਰਵਿੰਦਰ ਸਿੰਘ, ਕਿਰਪਾਲ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਅਮਰੀਕ ਸਿੰਘ, ਕੁਲਦੀਪ ਕੌਰ, ਦਲਜੀਤ ਸਿੰਘ, ਸ਼ਿੰਗਾਰਾ ਸਿੰਘ, ਸੁਰਿੰਦਰ ਕੌਰ, ਪਿੰਡ ਦੇ ਸਰਪੰਚ ਦਿਲਾਵਰ ਸਿੰਘ, ਹੋਰਨਾਂ ਸੁਸਾਇਟੀਆਂ ਤੋਂ ਸੁਖਵਿੰਦਰ ਸਿੰਘ ਲਧਾਣਾ ਉੱਚਾ, ਗੁਰਪ੍ਰੀਤ ਸਿੰਘ ਲਧਾਣਾ ਝਿੱਕਾ, ਸੁਖਵਿੰਦਰ ਸਿੰਘ ਮਾਹਿਲ ਗਹਿਲਾ, ਰਾਜ ਕੁਮਾਰ ਕਜਲਾ, ਪਿੰਕਾ ਖਮਾਚੋਂ, ਬਲਵਿੰਦਰ ਸਿੰਘ ਮਾਰਕਫੈੱਡ, ਰਮੇਸ਼ ਕੁਮਾਰ ਕਰਿਭਕੋ, ਅਮਰਜੀਤ ਸਿੰਘ ਸਾਬਕਾ ਸਕੱਤਰ ਜੀਂਦੋਵਾਲ, ਤੀਰਥ ਸਿੰਘ ਕੱਟ ਪੀ.ਏ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੇ ਖੂਹ 'ਤੇ ਪਾਪੂਲਰ ਦੇ ਦਰੱਖਤਾਂ ਦਾ ਨੁਕਸਾਨ ਅਗਲੀ ਖ਼ਬਰ 20 ਨਸ਼ੇ ਦੀਆਂ ਗੋਲੀਆਂ ਸਮੇਤ 2 ਦੋਸ਼ੀ ਕਾਬੂ
Ad Position 24