26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕਿਸਾਨ ਦੇ ਖੂਹ 'ਤੇ ਪਾਪੂਲਰ ਦੇ ਦਰੱਖਤਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 05-06-2025
ਕਟਾਰੀਆਂ, 4 ਜੂਨ (ਪ੍ਰੇਮੀ ਸੰਧਵਾਂ)-ਪਿੰਡ ਸੰਧਵਾਂ ਦੇ ਵਾਸੀ ਅਮਰੀਕ ਸਿੰਘ ਉਰਫ਼ ਮੀਕਾ ਪੁੱਤਰ ਪਾਖਰ ਸਿੰਘ ਨੇ ਭਰੇ ਮਨ ਨਾਲ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੇ ਗੁਰਦੁਆਰਾ ਸ੍ਰੀ ਡੰਡਾ ਸਾਹਿਬ ਦੇ ਨੇੜੇ ਪੈਂਦੇ ਖੇਤਾਂ 'ਚ ਪਾਪੂਲਰ ਦੇ ਦਰੱਖ਼ਤਾਂ ਦਾ ਨੁਕਸਾਨ ਕਰਕੇ ਕਿਸੇ ਨੇ ਉਨ੍ਹਾਂ ਦੇ ਦਿਲ 'ਤੇ ਗਹਿਰੀ ਸੱਟ ਮਾਰੀ ਹੈ | ਉਨ੍ਹਾਂ ਕਿਹਾ ਕਿ ਪਹਿਲਾ ਕਈ ਵਾਰੀ ਮੋਟਰ ਦੀਆਂ ਕੇਵਲ ਤਾਰਾਂ ਵੀ ਸ਼ਰਾਰਤੀ ਅਨਸਰਾਂ ਵੱਲੋਂ ਵੱਢ ਕੇ ਲਿਜਾਈਆਂ ਜਾ ਚੁੱਕੀਆਂ ਹਨ | ਉਹਨਾਂ ਕਿਹਾ ਕਿ ਹੁਣ ਆਪਣੇ ਖੇਤਾਂ ਵਿਚ ਲਾਏ ਪਾਪੂਲਰ ਦੇ ਦਰਖਤਾਂ ਨੂੰ ਆਪਣੇ ਬੱਚਿਆਂ ਵਾਂਗ ਪਾਲ ਰਿਹਾ ਸੀ | ਪਰ ਬੀਤੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਬੂਟਿਆਂ ਦਾ ਨੁਕਸਾਨ ਕਰ ਦਿੱਤਾ | ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਪੂਲਰ ਦੇ ਬੂਟਿਆਂ ਨੂੰ ਨੁਕਸਾਨ ਪਹੁੰਚਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਪਕੜ ਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਤਾਂ ਜੋ ਅਜਿਹੀ ਘਟਨਾ ਅੱਗੇ ਤੋ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਲੱਬ ਪਿੰਡ ਉਸਮਾਨਪੁਰ ਵਲੋਂ ਫੁੱਟਬਾਲ ਕੋਚ ਦੀ ਨਿਯੁਕਤੀ ਅਗਲੀ ਖ਼ਬਰ ਵਿਧਾਇਕ ਡਾ. ਸੁੱਖੀ ਵਲੋਂ ਪਠਲਾਵਾ ਦੀ ਕੋ-ਆਪ੍ਰੇਟਿਵ ਸੁਸਾਇਟੀ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ
Ad Position 24