ਉਸਮਾਨਪੁਰ, 4 ਜੂਨ (ਸੰਦੀਪ ਮਝੂਰ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਪ੍ਰਧਾਨ ਸਰਵਣ ਸਿੰਘ ਭੋਲਾ ਦੀ ਅਗਵਾਈ ਅਤੇ ਪਤਵੰਤਿਆਂ ਦੀ ਪ੍ਰਧਾਨਗੀ 'ਚ ਇਕ ਮੀਟਿੰਗ ਕੀਤੀ ਗਈ | ਇਸ ਮੌਕੇ ਸਰਵਣ ਸਿੰਘ ਭੋਲਾ ਨੇ ਕਿਹਾ ਕਿ ਪਿੰਡ ਉਸਮਾਨਪੁਰ ਦੀ ਫੁੱਟਬਾਲ ਟੀਮ ਵਾਸਤੇ ਕਲੱਬ ਵਲੋਂ ਆਪਣੇ ਖਰਚੇ 'ਤੇ ਰੱਖੇ ਗਏ ਇਕ ਕੋਚ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਪਿੰਡ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿਚ ਪਿੰਡ ਦਾ ਨਾਮ ਰੌਸ਼ਨ ਕਰ ਸਕਣ | ਉਨ੍ਹਾਂ ਕਿਹਾ ਕਿ ਕਲੱਬ ਵਲੋਂ ਰੱਖੇ ਗਏ ਕੋਚ ਬਿੱਕੀ (ਵਿਸ਼ਾਲ) ਸਲੋਹ ਨੂੰ ਨਿਰਧਾਰਿਤ ਕੀਤੀ ਗਈ 15 ਹਜ਼ਾਰ ਦੀ ਰਾਸ਼ੀ ਪਤਵੰਤਿਆਂ ਦੀ ਹਾਜ਼ਰੀ ਵਿਚ ਭੇਟ ਕੀਤੀ ਗਈ | ਇਸ ਮੌਕੇ ਸਰਬਜੀਤ ਸਿੰਘ ਰਿੰਕੂ ਖਜ਼ਾਨਚੀ, ਮੱਖਣ ਸਿੰਘ ਪੰਚ, ਅਵਤਾਰ ਸਿੰਘ ਤਾਰੀ, ਜਸਵਿੰਦਰ ਕੁਮਾਰ ਜੱਸੀ, ਬਲਬੀਰ ਸਿੰਘ ਨੰਬਰਦਾਰ, ਬਲਬੀਰ ਸਿੰਘ ਬੱਗੂ, ਹਰਪਾਲ ਸਿੰਘ, ਜਸਵੀਰ ਸਿੰਘ ਮੋਦਾ ਆਦਿ ਵੀ ਹਾਜਰ ਸਨ |