26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸਟਾਫ਼ ਦੀ ਕਮੀ ਨੂੰ ਲੈ ਕੇ ਜੂਨੀਅਰ ਇੰਜੀਨੀਅਰਾਂ ਦੀ ਜਥੇਬੰਦੀ ਨੇ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 05-06-2025
ਬੰਗਾ, 4 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਰਾਜ ਬਿਜਲੀ ਬੋਰਡ ਜੋ ਕਿ ਹੁਣ ਪਾਵਰਕਾਮ ਐਂਡ ਟ੍ਰਾਂਸਕੋ ਨਾਂਅ ਨਾਲ ਜਾਣੀ ਜਾਂਦੀ ਹੈ ਦੇ ਜੂਨੀਅਰ ਇੰਜੀਨੀਅਰਜ਼ ਵਲੋਂ ਟੈਕਨੀਕਲ ਸਟਾਫ਼ ਦੀ ਭਾਰੀ ਕਮੀ ਸੰਬੰਧੀ ਉਪ ਮੁੱਖ ਇੰਜੀਨੀਅਰ ਨੂੰ ਮੰਗ ਪੱਤਰ ਦਿੱਤਾ | ਇਸ ਮੰਗ ਪੱਤਰ 'ਚ ਉਨ੍ਹਾਂ ਜਿੱਥੇ ਮੌਜੂਦਾ ਸਮੇਂ 'ਚ ਟੈਕਨੀਕਲ ਸਟਾਫ਼ ਦੀ ਭਾਰੀ ਕਮੀ ਅਤੇ ਕੰਮ ਕਰ ਰਹੇ ਰਹੇ ਜੇ. ਈਜ਼ ਨੂੰ ਦਰਪੇਸ਼ ਮੁਸ਼ਕਲਾਂ ਦਾ ਵੀ ਖੁਲਾਸਾ ਕੀਤਾ | ਜਿਸ ਕਰਕੇ ਬਿਜਲੀ ਸਪਲਾਈ ਨੂੰ ਨਿਰਵਿਘਨ ਬਹਾਲ ਰੱਖਣਾ ਅਤੇ ਦਰੁੱਸਤ ਕਰਨਾ ਬਹੁਤ ਕਠਿਨ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ ਇਸ ਜ਼ੋਨ 'ਚ 7344 ਏ.ਐਲ.ਐਮ ਅਤੇ ਐਲ. ਐਮ ਪਿੱਛੇ ਸਿਰਫ 1257 ਸਹਾਇਕ ਲਾਇਨਮੈਨ ਕੰਮ ਕਰਦੇ ਹਨ | ਜਦਕਿ 82.90 ਫੀਸਦੀ ਪੋਸਟਾਂ ਖਾਲੀ ਹਨ | ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਅਥਾਰਟੀ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕੀਤੀ ਕਿ ਲੋੜੀਂਦਾ ਸਟਾਫ਼ ਤੁਰੰਤ ਭਰਤੀ ਕੀਤਾ ਜਾਵੇ | ਉਨ੍ਹਾਂ ਆ ਰਹੀ ਸਮੱਸਿਆ ਬਾਰੇ ਦੱਸਿਆ ਕਿ ਸਟਾਫ਼ ਦੀ ਕਮੀ ਕਰਕੇ ਮੀਂਹ ਹਨੇਰੀ 'ਚ ਬਿਜਲੀ ਦੀ ਮੁਰੰਮਤ ਕਰਕੇ ਮੁੜ ਚਾਲੂ ਕਰਨੀ ਬਹੁਤ ਮੁਸ਼ਕਿਲ ਹੈ | ਇਹ ਮੈਮੋਰੰਡਮ ਦੇਣ ਸਮੇਂ ਇੰਜ. ਗੁਰਬਖਸ਼ ਰਾਮ ਪ੍ਰਧਾਨ, ਇੰਜ. ਗੁਰਪ੍ਰੀਤ ਸਿੰਘ ਸਕੱਤਰ, ਇੰਜ. ਹਰਬੰਸ ਸਿੰਘ ਵਾਈਸ ਪ੍ਰਧਾਨ, ਇੰਜ. ਅਵਤਾਰ ਸਿੰਘ ਮੁੱਖ ਸਲਾਹਕਾਰ, ਇੰਜ ਗੁਰਮੇਲ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੂਰਾਪੁਰ ਵਿਖੇ ਬਾਬਾ ਬਾਲਕ ਨਾਥ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਬਲਾਕ ਔੜ ਦੇ ਪਿੰਡ ਜੁਲਾਹ ਮਾਜਰਾ ਵਿਖੇ ਲਗਾਇਆ ਜਾਗਰੂਕਤਾ ਕੈਂਪ
Ad Position 24