26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਕੰਕਰੀਟ ਦੀ ਸੜਕ ਬਣਾਉਣ ਦਾ ਕੰਮ ਕਰਵਾਇਆ ਸ਼ੁਰੂ

Ad Position 21
No active advertisement
ਅਜੀਤ ਡੈਸਕ 05-06-2025
ਸੜੋਆ, 4 ਜੂਨ (ਹਰਮੇਲ ਸਹੂੰਗੜਾ)-ਬਲਾਕ ਸੜੋਆ 'ਚੋ ਪੈਂਦੇ ਪਿੰਡ ਸਹੂੰਗੜਾ ਵਿਖੇ ਲੰਮੇ ਸਮੇਂ ਤੋਂ ਸੜਕ ਦੇ ਵਿੱਚ ਛੱਪੜ ਦਾ ਪਾਣੀ ਖੜਨ ਕਰਕੇ ਟੁੱਟ ਚੁੱਕੀ ਸੜਕ ਨੂੰ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਕੰਕਰੀਟ ਦੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਸੜਕ ਦੇ ਬਣਨ ਨਾਲ ਆਲੇ-ਦੁਆਲੇ ਦੇ ਪਿੰਡਾਂ ਅਤੇ ਰਾਹਗੀਰਾਂ ਨੂੰ ਨਵਾਂਸ਼ਹਿਰ ਜਾਣ ਲਈ ਹੋਰ ਸੁਖਾਲਾ ਹੋ ਜਾਵੇਗਾ | ਸਰਪੰਚ ਹਰਭਜਨ ਸਿੰਘ ਸਹੂੰਗੜਾ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਸੜਕ ਨਾ ਬਣਨ ਕਰਕੇ ਘਾਗੋਂ ਗੁਰੂ ਦੇ ਸ਼ਰਧਾਲੂਆਂ ਨੂੰ ਜਾਣ ਲਈ ਬਹੁਤ ਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਸੜਕ ਦੇ ਵਿੱਚ ਛੱਪੜ ਦੇ ਓਵਰਫ਼ਲੋ ਦਾ ਪਾਣੀ ਦੋ-ਦੋ ਫੁੱਟ ਖੜਨ ਕਰਕੇ ਰਾਹਗੀਰਾਂ ਨੂੰ ਪਾਣੀ ਦੇ ਵਿਚੋਂ ਹੀ ਲੰਘ ਕਿ ਜਾਣਾ ਪੈਂਦਾ ਸੀ | ਜਿੱਥੇ 600 ਫੁੱਟ ਦਾ ਟੋਟਾ ਬਣਨ ਨਾਲ ਪੰਚਾਇਤ ਵਲੋਂ ਪਿੰਡ ਦੇ ਵਿਕਾਸ ਦੀ ਆਰੰਭਤਾ ਦਾ ਪਿੰਡ ਵਾਸੀਆਂ ਲਈ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ | ਇਸ ਸੜਕ ਨੂੰ ਬਣਾਉਣ ਲਈ ਸਭ ਤੋਂ ਵੱਡਾ ਸਹਿਯੋਗ ਹਲਕਾ ਵਿਧਾਇਕ ਮੈਡਮ ਸੰਤੋਸ਼ ਕਟਾਰੀਆ, ਬਲਾਕ ਦੇ ਬੀ.ਡੀ.ਪੀ.ਓ ਅਸ਼ੋਕ ਕੁਮਾਰ, ਸੈਕਟਰੀ ਰਾਕੇਸ਼ ਕੁਮਾਰ, ਪੰਚਾਇਤੀ ਵਿਭਾਗ ਦੇ ਜੇ.ਈ ਰਾਜੇਸ਼ ਕੁਮਾਰ ਜਿਨ੍ਹਾਂ ਦੀ ਦੇਖਰੇਖ ਹੇਠ ਇਹ ਸੜਕ ਬਣਾਈ ਜਾ ਰਹੀ ਹੈ | ਹੋਰਨਾਂ ਤੋਂ ਇਲਾਵਾ 'ਆਪ' ਦੇ ਬਲਾਕ ਪ੍ਰਧਾਨ ਸਤਨਾਮ ਸਹੂੰਗੜਾ ਪੰਚ, ਅਜੀਤ ਪਾਲ ਖੇਲਾ ਪੰਚ, ਕੁਲਦੀਪ ਸਿੰਘ ਪੰਚ, ਗੁਰਪਾਲ ਕੌਰ ਪੰਚ, ਨਿਰਮਲ ਕੌਰ ਪੰਚ, ਰਸ਼ਪਾਲ ਸਿੰਘ ਪੰਚ, ਸੰਤੋਖ ਸਿੰਘ ਖੇਲਾ ਲੰਬੜਦਾਰ, ਸਤਨਾਮ ਸਿੰਘ ਖੇਲਾ, ਰਾਮ ਸਰੂਪ, ਬਾਬਾ ਰਣਜੀਤ ਸਿੰਘ, ਠੇਕੇਦਾਰ ਦਿਲਬਾਗ ਸਿੰਘ, ਬਗ਼ੀਚਾ ਸਿੰਘ ਬਲਾਕ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਸੜੋਆ, ਜਸਵਿੰਦਰ ਸਿੰਘ, ਹਰਦੀਪ ਸਿੰਘ, ਸਵਰਨਾ ਰਾਮ, ਲਖੀਆ ਅਤੇ ਹੋਰ ਲੇਬਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਬਲਾਚੌਰ ਵਲੋਂ ਵਾਤਾਵਰਨ ਦੀ ਸ਼ੁੱਧਤਾ ਹਿੱਤ ਸ਼ਹਿਰ ਵਾਸੀਆਂ ਨੂੰ ਕੀਤਾ ਜਾ ਰਿਹੈ ਜਾਗਰੂਕ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਉਦੇਸ਼ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ -ਡਾ. ਮਾਨ
Ad Position 24