ਬਲਾਚੌਰ, 4 ਜੂਨ (ਨਰੇਸ਼ ਧੌਲ)-ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਅਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ 'ਚ ਕਰਮਚਾਰੀਆਂ ਵਲੋਂ ਸ਼ਹਿਰ ਵਾਸੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਹਿੱਤ ਜਾਗਰੂਕ ਕੀਤਾ ਜਾ ਰਿਹਾ ਹੈ | ਵਾਤਾਵ ਦਿਵਸ ਨੂੰ ਸਮਰਪਿਤ ਜਿੱਥੇ ਪਲਾਸਟਿਕ ਮੁਕਤ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਉੱਥੇ ਨਗਰ ਕੌਂਸਲ ਤੇ ਸਵੱਛ ਭਾਰਤ ਟੀਮ ਵਲੋਂ ਸੌਲਿਡ ਵੇਸਟ ਸਾਇਟ 'ਤੇ ਨਗਰ ਕੌਂਸਲ ਪਾਰਕ 'ਚ ਬੂਟੇ ਲਗਾਏ ਗਏ | ਪ੍ਰਧਾਨ ਕੌਸ਼ਲ ਵਲੋਂ ਪੂਰੇ ਸਟਾਫ਼ ਨੂੰ ਵਾਤਾਵਰਨ ਦਿਵਸ ਨੂੰ ਸਮਰਪਿਤ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਸ਼ਹਿਰ ਅੰਦਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਸਬੰਧੀ ਹੋਰ ਵੱਡੇ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਸੈਨੇਟਰੀ ਇੰਸਪੈਕਟਰ ਭਾਰਤ ਭੂਸ਼ਨ, ਵਿਜੇ ਕੁਮਾਰ ਸੈਨੇਟਰੀ ਇੰਚਾਰਜ, ਬਲਜੀਤ ਕੁਮਾਰ ਕਲਰਕ, ਨੇਤਰ ਪਾਲ ਮਾਲੀ, ਸਵੱਛ ਭਾਰਤ ਟੀਮ ਸੀ ਐਫ਼ ਮਨਿੰਦਰ ਕੌਰ, ਮੋਟੀਵੇਟਰ ਸੂਰਜ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |