ਬੰਗਾ, 4 ਜੂਨ (ਪ. ਪ.)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਦੀ ਰਹਿਨੁਮਾਈ ਹੇਠ ਹੋਈ | ਇਸ ਮੌਕੇ ਸ. ਵਾਰੀਆ ਨੇ ਕਿਹਾ ਕਿ ਸੰਸਥਾ ਵਲੋਂ ਇਸ ਸਾਲ ਵੀ ਬਰਸਾਤ ਦੇ ਮੌਸਮ 'ਚ ਵਿਆਪਕ ਪੱਧਰ 'ਤੇ ਵੱਖ-ਵੱਖ ਸਥਾਨਾਂ 'ਤੇ ਬੂਟੇ ਲਗਾਏ ਜਾਣਗੇ | ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਵਿੱਤ ਸਕੱਤਰ ਅਤੇ ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਉਪ ਚੇਅਰਮੈਨ ਸੰਦੀਪ ਕੁਮਾਰ ਗੌੜ, ਰਾਣਾ ਪਰਵਿੰਦਰ ਸਿੰਘ ਪੋਸੀ, ਡਾ. ਕੁਲਦੀਪ ਰਾਜ ਬੰਗਾ, ਪ੍ਰੋ. ਚਰਨਜੀਤ ਸ਼ਰਮਾ ਪੋਸੀ ਅਤੇ ਸੁਰਿੰਦਰ ਸਿੰਘ ਕਰਮ ਆਦਿ ਬੁਲਾਰਿਆਂ ਨੇ ਦੱਸਿਆ ਕਿ ਇਸ ਵਾਰ ਪਿੰਡਾਂ ਦੀਆਂ ਜਨਤਕ ਥਾਵਾਂ 'ਤੇ ਵਿਰਾਸਤੀ ਬੂਟੇ ਲਗਾਉਣ ਨੂੰ ਪਹਿਲ ਦਿੱਤੀ ਜਾਵੇਗੀ | ਇਸ ਮੌਕੇ ਸੰਸਥਾ ਦੇ ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਉਪ ਚੇਅਰਮੈਨ ਕੈਪਟਨ ਜੋਗਾ ਸਿੰਘ, ਪ੍ਰੈਸ ਸਕੱਤਰ ਜੀ ਚੰਨੀ ਪਠਲਾਵਾ, ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਰਜਿੰਦਰ ਸਿੰਘ ਜਿੰਦਾ, ਦੀਪ ਚੰਦ ਬਰੇਲੀ, ਕਾਕਾ ਜਸਮੀਨ ਸਿੰਘ, ਸੰਸਥਾ ਦੇ ਇਸਤਰੀ ਵਿੰਗ ਤੋਂ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਲਖਵਿੰਦਰ ਕੌਰ ਯੂ. ਕੇ. ਆਦਿ ਹਾਜ਼ਰ ਸਨ |