ਬੰਗਾ, 4 ਜੂਨ (ਕੁਲਦੀਪ ਸਿੰਘ ਪਾਬਲਾ)-ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਮੰਜੂ ਮੋਹਨ ਬਾਲਾ ਨੇ ਦੱਸਿਆ ਕਿ ਨਵਾਂਸ਼ਹਿਰ 'ਚ ਜੀ. ਐਨ ਪੈਲੇਸ 'ਚ ਸੂਬਾ ਪੱਧਰ 'ਤੇ ਮੈਰਿਟ 'ਚ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਜਿਸ ਦੇ ਮੁੱਖ ਸਰਪ੍ਰਸਤ ਸਰਦਾਰ ਸਰਬਜੀਤ ਸਿੰਘ ਰਹੇ ਅਤੇ ਇਸ ਸੂਬਾ ਪੱਧਰੀ ਸਲਾਨਾ ਸਨਮਾਨ ਸਮਾਗਮ ਦੇ ਮੁੱਖ ਮਹਿਮਾਨ ਅੰਕੁਰਜੀਤ ਸਿੰਘ ਡਿਪਟੀ ਕਮਿਸ਼ਨਰ ਸਨ | ਇਸ ਸਨਮਾਨ ਸਮਾਗਮ 'ਚ ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀ ਰਣਵੀਰ ਸਿੰਘ ਮਾਨ ਜਿਸ ਨੇ ਜ਼ਿਲ੍ਹੇ 'ਚੋਂ ਚੌਥਾ ਸਥਾਨ ਹਾਸਲ ਕਰਕੇ ਮੈਰਿਟ 'ਚ ਆਪਣੀ ਜਗ੍ਹਾ ਬਣਾਈ ਅਤੇ ਦੂਸਰੀ ਵਿਦਿਆਰਥਣ ਸੁਨੇਹਾ ਜਿਸ ਨੇ ਦਸਵੀਂ ਜਮਾਤ 'ਚੋਂ ਜ਼ਿਲ੍ਹੇ 'ਚੋਂ ਛੇਵਾਂ ਸਥਾਨ ਹਾਸਿਲ ਕਰਕੇ ਮੈਰਿਟ 'ਚ ਆਪਣਾ ਸਥਾਨ ਬਣਾਇਆ | ਸਕੂਲ ਦੇ ਅਧਿਆਪਕ ਮੈਡਮ ਮਨੀਸ਼ਾ ਨੂੰ ਵੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ | ਇਹ ਜੈਨ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ | ਇਸ ਮੌਕੇ 'ਤੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ, ਵਾਈਸ ਪ੍ਰਧਾਨ ਅਰਪਨ ਜੈਨ, ਸੈਕਟਰੀ ਅਰੁਣ ਜੈਨ ਨੇ ਵਧਾਈ ਦਿੱਤੀ |