ਬੰਗਾ, 4 ਜੂਨ (ਕੁਲਦੀਪ ਸਿੰਘ ਪਾਬਲਾ)-ਦਰਬਾਰ ਬਾਬਾ ਸ਼ੇਖ ਚੰਦ ਜੀ ਦਾ ਸਲਾਨਾ ਜੋੜ ਮੇਲਾ ਐੱਨ. ਆਰ. ਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਪਿੰਡ ਪੱਲੀ ਉੱਚੀ ਵਿਖੇ ਕਰਵਾਇਆ ਜਾ ਰਿਹਾ ਹੈ | ਮੇਲੇ ਸੰਬੰਧੀ ਗਾਇਕ ਹਰਦੀਪ ਦੀਪਾ ਅਤੇ ਐਂਕਰ ਸੋਨੀ ਸਰੋਆ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਜੂਨ ਨੂੰ ਵੱਖ-ਵੱਖ ਰਸਮਾਂ ਕਰਨ ਉਪਰੰਤ ਸਵੇਰੇ 10 ਵਜੇ ਸਟੇਜ਼ ਦਾ ਆਗਾਜ਼ ਹੋਵੇਗਾ ਜਿਸ 'ਚ ਸਤਨਾਮ ਸੂਰਮਾ, ਰੈਕੀ ਸਿੰਘ, ਜੱਸੀ ਭਾਮ, ਗੁਲਾਮ ਅਲੀ ਆਦਿ ਕਲਾਕਾਰ ਹਾਜ਼ਰੀ ਭਰਨਗੇ | ਉਪਰੰਤ ਪੰਜਾਬ ਦਾ ਮਾਣਮੱਤਾ ਗਾਇਕ ਹਸਨ ਮਾਣਕ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਸਟੇਜ ਸਕੱਤਰ ਦੀ ਅਹਿਮ ਭੂਮਿਕਾ ਐਂਕਰ ਸੋਨੀ ਸਰੋਆ ਅਤੇ ਨੈਨਸੀ ਅਰੋੜਾ ਨਿਭਾਉਣਗੇ | ਰਾਤ 9 ਵਜੇ ਵਿੱਕੀ ਨਕਾਲ ਪਾਰਟੀ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਨਗੇ |