26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

'ਯੁੱਧ ਨਸ਼ਿਆਂ ਵਿੱਰੁਧ' ਤਹਿਤ ਵਿਧਾਇਕਾ ਕਟਾਰੀਆ ਵਲੋਂ ਪਿੰਡ ਨਵਾਂਗਰਾਂ ਵਿਖੇ ਮੀਟਿੰਗ

Ad Position 21
No active advertisement
ਅਜੀਤ ਡੈਸਕ 05-06-2025
ਪੋਜੇਵਾਲ ਸਰਾਂ, 4 ਜੂਨ (ਨਵਾਂਗਰਾਈਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿੱਰੁਧ' ਤਹਿਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਨਵਾਂਗਰਾਂ, ਕੁੱਲਪੁਰ, ਕਰੀਮਪੁਰ ਧਿਆਨੀ ਦੀ ਮੀਟਿੰਗ ਨਵਾਂਗਰਾਂ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਵਿਸ਼ਾਲ ਲੋਕ ਸੰਪਰਕ ਅਭਿਆਨ ਤਹਿਤ ਲੋਕਾਂ ਨਾਲ ਭਰਵੀਂ ਮੀਟਿੰਗ ਕੀਤੀ ਅਤੇ ਲੋਕਾਂ ਨੂੰ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਅਤੇ ਨਸ਼ਾ ਮੁਕਤੀ ਦੀ ਸਹੁੰ ਚੁਕਵਾਈ | ਇਸ ਮੌਕੇ ਆਪਣੇ ਸੰਬੋਧਨ 'ਚ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਅੱਜ ਸਾਡਾ ਸਮਾਜ ਨਸ਼ੇ ਵਰਗੇ ਕੋਹੜ ਨਾਲ ਜਕੜਿਆ ਹੋਇਆ ਸੀ | ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਚਲਾਈ ਹੋਈ ਹੈ ਜਿਸ ਦੇ ਕਾਫੀ ਸਾਰਥਿਕ ਨਤੀਜੇ ਨਿਕਲ ਰਹੇ ਹਨ ਤੇ ਪੰਜਾਬ 'ਚ ਨਸ਼ਾ ਖਤਮ ਹੋਣ ਜਾ ਰਿਹਾ ਹੈ | ਇਸ ਮੌਕੇ ਸਤਨਾਮ ਸਿੰਘ ਐਸ.ਐਚ.ਓ ਪੋਜੇਵਾਲ, ਅਸ਼ੋਕ ਕੁਮਾਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੜੋਆ, ਡਾ. ਨਵਰੀਤ ਕੌਰ ਐਸ.ਐਮ.ਓ ਸੜੋਆ, ਬਲਜੀਤ ਕੌਰ ਸਰਪੰਚ ਕਰੀਮਪੁਰ ਧਿਆਨੀ, ਸੁਰਜੀਤ ਸਿੰਘ ਕਰੀਮਪੁਰ ਧਿਆਨੀ, ਕਿਰਨਦੀਪ ਕੌਰ ਸਰਪੰਚ ਕੁੱਲਪੁਰ, ਸੁਖਦੇਵ ਸਿੰਘ ਨੰਬਰਦਾਰ, ਕਮਲਜੀਤ ਸਰਪੰਚ ਨਵਾਂਗਰਾਂ, ਮਾਸਟਰ ਮਹਿੰਦਰ ਪਾਲ ਹੱਕਲਾ, ਰਾਮ ਸਰੂਪ ਭੂੰਬਲਾ, ਮਾਸਟਰ ਖੁਸ਼ਬੀਰ ਚੰਦ, ਕਿ੍ਸ਼ਨ ਲਾਲ ਪੰਚ ਆਦਿ ਸਮੇਤ ਸਮੂਹ ਨਗਰ ਨਿਵਾਸੀ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਝੰਡੀ ਪੀਰ ਸਰਕਾਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 23 ਨੂੰ ਅਗਲੀ ਖ਼ਬਰ ਦਰਬਾਰ ਬਾਬਾ ਸ਼ੇਖ ਚੰਦ ਦਾ ਮੇਲਾ ਅੱਜ
Ad Position 24