ਔੜ/ਝਿੰਗੜਾਂ, 4 ਜੂਨ (ਕੁਲਦੀਪ ਸਿੰਘ ਝਿੰਗੜ)-ਇਤਿਹਾਸਕ ਦਰਬਾਰ ਬਾਬਾ ਝੰਡੀ ਪੀਰ ਸਰਕਾਰ ਕਡਿਆਣਾ ਵਿਖੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਝੰਡੀ ਪੀਰ ਸਰਕਾਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 21 ਤੋਂ 23 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੇ ਸਬੰਧ 'ਚ ਸੇਵਾਦਾਰਾਂ ਵਲੋਂ ਦਰਬਾਰ ਨਾਲ ਜੁੜੇ ਪਿੰਡਾਂ 'ਚੋਂ ਸੇਵਾ ਲੈਣ ਪੁੱਜੇ ਸੇਵਾਦਾਰਾਂ ਦਾ ਪਿੰਡ ਝਿੰਗੜਾਂ ਵਿਖੇ ਬੀਬੀ ਰੇਸ਼ਮੋ ਮੁੱਖ ਸੇਵਾਦਾਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਛਪੜੀ ਸਾਹਿਬ ਅਤੇ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਜੋੜ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਸੋਹਣ ਲਾਲ, ਬਲਦੇਵ ਰਾਮ ਨੰਬਰਦਾਰ, ਗੁਰਦੀਪ ਸਿੰਘ, ਸ਼ਨੀ ਜਨਾਗਲ, ਸੁਰਿੰਦਰ ਪਾਲ ਨੇ ਸਾਂਝੇ ਤੌਰ 'ਤੇ ਦੱਸਿਆ ਕਿ 21 ਜੂਨ ਨੂੰ ਸ਼ਾਮ 4 ਵਜੇ ਚਿਰਾਗਾਂ ਦੀ ਰਸਮ ਅਤੇ ਛਿੰਝ ਹੋਵੇਗੀ | ਜਿਸ 'ਚ ਚੋਟੀ ਦੇ ਪਹਿਲਵਾਨ ਦਰਸ਼ਕਾਂ ਨੂੰ ਆਪਣੇ ਸਰੀਰਕ ਜੌਹਰ ਦਿਖਾਉਣਗੇ | 22 ਜੂਨ ਨੂੰ ਖੁੱਲ੍ਹੇ ਪੰਡਾਲ ਸਜਾਏ ਜਾਣਗੇ | ਜਿਸ ਵਿੱਚ ਕਵਾਲ ਪਾਰਟੀ ਤੋਂ ਇਲਾਵਾ ਨਾਮਵਰ ਗਾਇਕ ਕਾਸ਼ੀ ਨਾਥ ਤੇ ਗਾਇਕ ਬਲਰਾਜ ਬਿਲਗਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ | 23 ਜੂਨ ਨੂੰ ਸ਼ਾਮ 4 ਵਜੇ ਬੇੜੇ ਦੀ ਰਸਮ ਹੋਵੇਗੀ | ਇਸ ਮੌਕੇ ਠੇਕੇਦਾਰ ਪਰਸ ਰਾਮ, ਬੱਧਣ, ਸੁਰਿੰਦਰ ਸਿੰਘ ਛਿੰਦਾ, ਸ਼ਿੰਗਾਰਾ ਸਿੰਘ ਢੰਡਾ, ਕੁਲਵੰਤ ਸਿੰਘ, ਗਿਆਨ ਸਿੰਘ ਪੱਪੂ, ਸੰਦੀਪ ਕੁਮਾਰ, ਲਵਪ੍ਰੀਤ ਸਿੰਘ, ਬੱਬੀ ਬਾਬਾ, ਅੰਮਿ੍ਤਪਾਲ ਬੱਧਣ, ਸੋਨੂੰ ਰੱਲ੍ਹ ਆਦਿ ਹਾਜ਼ਰ ਸਨ |