26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਮਾਤਾ ਦੇ ਜਾਗਰਣ 'ਚ ਗਾਇਕਾ ਅਲੀਸਾ ਅਤੇ ਨਿਰਮਲ ਨਿੰਮਾ ਨੇ ਸੰਗਤਾਂ ਨੂੰ ਨੱਚਣ ਲਾਇਆ

Ad Position 21
No active advertisement
ਅਜੀਤ ਡੈਸਕ 05-06-2025
ਨਵਾਂਸ਼ਹਿਰ, 4 ਜੂਨ (ਹਰਮਿੰਦਰ ਸਿੰਘ ਪਿੰਟੂ)-ਬੀਬੀ ਬਲਜੀਤ ਕਾਦਰੀ ਗੱਦੀ ਨਸ਼ੀਨ ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਅਬਾਦੀ ਨਵਾਂਸ਼ਹਿਰ ਨੇ ਮਾਤਾ ਸ਼ੇਰਾਂਵਾਲੀ ਦੇ ਜਾਗਰਣ 'ਚ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼, ਫੱਕਰ ਫਕੀਰ ਅਤੇ ਸਿਆਸੀ ਅਤੇ ਸਮਾਜ ਸੇਵਕ ਆਗੂਆ ਵਲੋਂ ਸ਼ਮੂਲੀਅਤ ਕਰਨ ਲਈ ਜੀ ਆਇਆਂ ਆਖਿਆ ਗਿਆ | ਜਾਗਰਣ ਦਾ ਆਰੰਭ ਸੁਰੀਲੀ ਆਵਾਜ਼ ਦੀ ਗਾਇਕਾ ਮਿਸ ਅਲੀਸਾ ਨੇ ਅਤੇ ਨਿਰਮਲ ਨਿੰਮਾ ਨੇ ਭੇਟਾਂ ਗਾ ਕੇ ਕੀਤਾ | ਪੰਡਿਤ ਨੇ ਮਾਤਾ ਰਾਣੀ ਦੀ ਕਥਾ ਅਤੇ ਮਾਤਾ ਦੀ ਆਰਤੀ ਨਾਲ ਸਵੇਰੇ 5 ਵਜੇ ਜਾਗਰਣ ਦੀ ਸਮਾਪਤੀ ਹੋਈ | ਅਖੰਡ ਜੋਤ ਮਾਤਾ ਜੀ ਦੇ ਪੰਡਾਲ 'ਚ ਸ਼ੁਸੋਭਿਤ ਰਹੀ | ਇਸ ਤੋਂ ਇਵਾਲਾ ਧਾਰਮਿਕ ਝਾਕੀਆਂ ਦੇ ਕਲਾਕਾਰ ਰਵੀ ਵਲੋਂ ਮਾਤਾ ਰਾਣੀ, ਭੋਲੇ ਸ਼ੰਕਰ, ਕਾਲੀ ਮਾਤਾ ਆਦਿ ਝਾਕੀਆਂ ਪੇਸ਼ ਕੀਤੀਆਂ ਗਈਆਂ | ਜਾਗਰਣ ਦੇ ਸੰਚਾਲਕ ਇੰਜ. ਚਰਨਦੀਪ ਚੰਨੀ ਅਤੇ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨੇ ਮਾਤਾ ਜੀ ਦੇ ਜਾਗਰਣ ਵਿੱਚ ਹਾਜਰੀ ਲਗਵਾਉਣ ਲਈ ਧਾਰਮਿਕ ਅਤੇ ਸਿਆਸੀ, ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਯਕਸਿਤਾ ਰਤਨ ਉਰਫ ਕਾਇਰਾ, ਮਨਦੀਪ ਕੌਰ ਰਤਨ, ਜਸਪ੍ਰੀਤ ਕੌਰ ਅਤੇ ਰਮਨਦੀਪ ਰਤਨ ਨੇ ਮਾਤਾ ਜੀ ਦੇ ਜਾਗਰਣ ਦੀ ਸੰਗਤਾਂ ਨੂੰ ਵਧਾਈਆ ਦਿੱਤੀਆਂ | ਇਸ ਮੌਕੇ ਮਾਤਾ ਦੀਆਂ ਕੰਜਕਾਂ ਨੂੰ ਲੰਗਰ ਛਕਾਇਆ ਤੇ ਮਾਤਾ ਜੀ ਦਾ ਭੰਡਾਰਾ ਅਟਤੱਟ ਵਰਤਿਆ ਗਿਆ | ਇਸ ਮੌਕੇ ਬਾਮ ਮੁਨੀ ਪ੍ਰੀਤੀ ਮਾਈ ਗੱਦੀ ਨਸ਼ੀਨ ਬਾਬਾ ਬੋਰੀਵਾਲੇ ਪਿੰਡ ਕੂਨੈਲ, ਬਾਬਾ ਪਿਆਰਾ ਦਾਸ ਫਗਵਾੜਾ, ਭਗਤ ਪਵਨ, ਸਾਈਾ ਅਤੇ ਬੀਬੀ ਪੁਸ਼ਪਾ ਅਨੰਦਪੁਰ ਸਾਹਿਬ, ਬਾਬਾ ਮਹਿਤਾਬ ਅਲੀ ਨਵਾਂਸ਼ਹਿਰ, ਬਾਬਾ ਸੋਬਤੀ ਪ੍ਰਧਾਨ, ਸਾਈਾ ਪਰਮਿੰਦਰ ਸ਼ਾਹ ਕਾਠਗੜ੍ਹ, ਬਾਬਾ ਨਰਿੰਦਰ ਚੌਹਾਨ, ਬਾਬਾ ਵਿਜੇ ਗੜ੍ਹਸ਼ੰਕਰ, ਪ੍ਰਧਾਨ ਨਰਿੰਦਰ ਰਾਠੌਰ, ਸਾਈਾ ਮੱਖਣ ਸ਼ਾਹ ਕਾਹਲੋਂ, ਭੁਪਿੰਦਰ ਸਿੰਘ, ਮੈਡਮ ਸਿਮਰਨਜੀਤ ਆਨੰਦਪੁਰ, ਬੀਬੀ ਸੁਖਰਾਜ ਰਾਹੋਂ, ਸਿਆਸੀ ਆਗੂਆਂ ਵਿੱਚ ਲਲਿਤ ਮੋਹਨ ਪਾਠਕ, ਜੋਗਿੰਦਰ ਛੌਕਰ, ਗਗਨ ਅਹੋਤਰੀ ਚੇਅਰਮੈਨ, ਬਲਵਿੰਦਰ ਕੌਰ ਪ੍ਰਧਾਨ ਨਗਰ ਕੌਂਸਲ, ਡਾ. ਕਮਲਜੀਤ ਕੌਂਸਲਰ, ਕੁਲਵਿੰਦਰ ਭਾਰਟਾ ਪ੍ਰਧਾਨ ਲੋਕ ਭਲਾਈ ਸੁਸਾਇਟੀ, ਪ੍ਰਦੀਪ ਚਾਦਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰਦੀਪ ਸਕੂਲ 'ਚ 'ਵਿਸ਼ਵ ਸਾਈਕਲ ਦਿਵਸ' ਮਨਾਇਆ ਅਗਲੀ ਖ਼ਬਰ ਬਾਬਾ ਝੰਡੀ ਪੀਰ ਸਰਕਾਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 23 ਨੂੰ
Ad Position 24