26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਅਮਰਦੀਪ ਸਕੂਲ 'ਚ 'ਵਿਸ਼ਵ ਸਾਈਕਲ ਦਿਵਸ' ਮਨਾਇਆ

Ad Position 21
No active advertisement
ਅਜੀਤ ਡੈਸਕ 05-06-2025
ਮੁਕੰਦਪੁਰ, 4 ਜੂਨ (ਅਮਰੀਕ ਸਿੰਘ ਢੀਂਡਸਾ) - ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ 'ਚ ਪਿ੍ੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ 'ਵਿਸ਼ਵ ਸਾਈਕਲ ਦਿਵਸ' ਮਨਾਇਆ ਗਿਆ | ਸਹਿ-ਵਿੱਦਿਅਕ ਗਤੀਵਿਧੀਆਂ ਦੇ ਇੰਚਾਰਜ ਲੈਕਚਰਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਲੈਕਚਰਾਰ ਬਲਵਿੰਦਰ ਸਿੰਘ ਵਲੋਂ ਇਸ ਗਤੀਵਿਧੀ ਦਾ ਪ੍ਰੋਗਰਾਮ ਉਲੀਕਿਆ ਗਿਆ | ਸਕੂਲ ਦੇ ਵਿਦਿਆਰਥੀਆਂ ਨੇ ਮੁਕੰਦਪੁਰ ਦੀਆਂ ਸੜਕਾਂ ਵਿੱਚ ਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਸਾਈਕਲ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੁਨੇਹਾ ਦਿੱਤਾ | ਰੈਲੀ ਨੂੰ ਰਵਾਨਾ ਕਰਨ ਸਮੇਂ ਪਿ੍ੰਸੀਪਲ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਈਕਲ ਦਿਵਸ 3 ਜੂਨ 1918 ਤੋਂ ਹਰ ਸਾਲ ਮਨਾਇਆ ਜਾਂਦਾ ਹੈ | 1990 ਦੇ ਦਹਾਕੇ ਤੱਕ ਸਾਈਕਲ ਸਫ਼ਰ ਕਰਨ ਦਾ ਮੁੱਖ ਸਾਧਨ ਰਿਹਾ ਹੈ ਪਰ ਹੁਣ ਇਸ ਨੂੰ ਕਸਰਤ ਕਰਨ ਦਾ ਸਾਧਨ ਮੰਨਿਆ ਜਾਂਦਾ ਹੈ | ਹਰ ਰੋਜ਼ 30 ਮਿੰਟ ਸਾਈਕਲ ਜ਼ਰੂਰ ਚਲਾਉਣਾ ਚਾਹੀਦਾ ਹੈ ਅਤੇ ਛੋਟੇ-ਛੋਟੇ ਕੰਮਾਂ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ | ਇਸ ਨਾਲ ਸਰੀਰਕ ਤੰਦਰੁਸਤੀ ਵੀ ਬਣੀ ਰਹੇਗੀ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਵੀ ਸਾਡਾ ਅਹਿਮ ਯੋਗਦਾਨ ਹੋਵੇਗਾ | ਇਸ ਮੌਕੇ ਲੈਕਚਰਾਰ ਅਨੁਰਾਧਾ, ਲੈਕਚਰਾਰ ਪ੍ਰਵੀਨ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖੇਡਾਂ ਸਾਨੂੰ ਲੰਮੀ ਉਮਰ ਭੋਗਣ ਤੇ ਤੰਦਰੁੁਸਤੀ ਪ੍ਰਦਾਨ ਕਰਨ ਲਈ ਸਹਾਈ ਹੁੰਦੀਆਂ ਹਨ-ਮਾਸਟਰ ਦੇਸ ਰਾਜ ਮਾਂਗਟ ਅਗਲੀ ਖ਼ਬਰ ਮਾਤਾ ਦੇ ਜਾਗਰਣ 'ਚ ਗਾਇਕਾ ਅਲੀਸਾ ਅਤੇ ਨਿਰਮਲ ਨਿੰਮਾ ਨੇ ਸੰਗਤਾਂ ਨੂੰ ਨੱਚਣ ਲਾਇਆ
Ad Position 24