25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਬਰਸਾਤ ਦਾ ਪਾਣੀ ਪਿੰਡਾਂ 'ਚ ਵੜਿਆ, ਕਈ ਲਿੰਕ ਸੜਕਾਂ 'ਚ ਪਏ ਡੂੰਘੇ ਪਾੜ

Ad Position 21
No active advertisement
ਅਜੀਤ ਡੈਸਕ 02-09-2025
ਮਜਾਰੀ/ਸਾਹਿਬਾ, 1 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਦਾ ਪਾਣੀ ਕਈ ਪਿੰਡਾਂ ਅੰਦਰ ਦਾਖਲ ਹੋ ਗਿਆ | ਅੱਜ ਸਵੇਰੇ ਪਿੰਡ ਅਟਾਲ ਮਜਾਰਾ ਤੋਂ ਆਉਂਦੀ ਖੱਡ ਟੁੱਟਣ ਕਾਰਨ ਪਾਣੀ ਪਿੰਡ ਛਦੌੜੀ 'ਚ ਆ ਵੜਿਆ ਤੇ ਕਈ ਘਰਾਂ 'ਚ ਦਾਖਲ ਹੋ ਗਿਆ ਤੇ ਸੜਕ 'ਚ ਪਾੜ ਪੈ ਗਿਆ | ਇਸੇ ਤਰਾਂ ਪਿੰਡ ਚਣਕੋਈ ਲਾਗੇ ਬਛੌੜੀ ਨੂੰ ਜਾਣ ਵਾਲੀ ਸੜਕ 'ਚ ਡੂੰਘਾ ਤੇ ਲੰਮਾ ਚੌੜਾ ਪਾੜ ਪੈ ਗਿਆ, ਜਿਸ ਕਾਰਨ ਇਸ ਪਾਸੇ ਤੋਂ ਚਣਕੋਈ ਦਾ ਪਿੰਡ ਬਛੌੜੀ ਤੇ ਕੌਲਗੜ੍ਹ ਨਾਲੋਂ ਲਿੰਕ ਟੁੱਟ ਗਿਆ | ਇਥੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਇਥੇ ਖੱਡ ਵੱਗਦੀ ਹੁੰਦੀ ਸੀ, ਜਿਸ ਨੂੰ ਲੋਕਾਂ ਨੇ ਆਪਣੀਆਂ ਜ਼ਮੀਨਾਂ ਵਿਚ ਮਿਲਾ ਲਿਆ | ਦੋ ਸਾਲ ਪਹਿਲਾਂ ਆਏ ਹੜ੍ਹਾਂ ਕਾਰਨ ਵੀ ਇਥੋਂ ਸੜਕ ਹੜ੍ਹ ਗਈ ਸੀ, ਜਿਸ ਨੂੰ ਕਿਸਾਨਾਂ ਵਲੋਂ ਹੀ ਮਿੱਟੀ ਪਾ ਕੇ ਬਣਾਇਆ ਗਿਆ ਸੀ | ਪੰਜਾਬ ਮੰਡੀ ਬੋਰਡ ਵਲੋਂ ਇਸ ਸੜਕ 'ਤੇ ਬਰਸਾਤੀ ਪਾਣੀ ਦੇ ਲੰਘਣ ਵਾਸਤੇ ਕੋਈ ਪੁੱਲੀ ਜਾਂ ਰੈਂਪ ਤੱਕ ਨਹੀਂ ਬਣਾਇਆ ਗਿਆ | ਇਸ ਟੋਟੇ 'ਤੇ ਪੱਥਰ ਪਾ ਕੇ ਸੜਕ ਬਣਾ ਦਿੱਤੀ ਸੀ | ਜੋ ਪ੍ਰੀਮਿਕਸ ਪੈਣ ਤੋਂ ਪਹਿਲਾਂ ਹੀ ਫਿਰ ਹੜ੍ਹ ਗਈ | ਇਸੇ ਤਰ੍ਹਾਂ ਵੇਈਾ ਦੀ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਉਪਰੋਂ ਆਉਂਦਾ ਪਾਣੀ ਪਿੰਡ ਬਕਾਪੁਰ ਦੇ ਸਕੂਲ ਦੀ ਗਰਾਊਾਡ, ਗੁਰਦੁਆਰਾ ਤੇ ਸ਼ਿਵ ਮੰਦਰ 'ਚ ਵੀ ਪਾਣੀ ਆ ਵੜਿਆ | ਭਾਰੀ ਬਰਸਾਤ ਕਾਰਨ ਸਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਵਾਂ ਪਿੰਡ ਟੱਪਰੀਆਂ ਵਿਖੇ ਟੋਭੇ ਦਾ ਬੰਨ੍ਹ ਟੁੱਟਣ ਨਾਲ ਹੋਇਆ ਭਾਰੀ ਨੁਕਸਾਨ ਅਗਲੀ ਖ਼ਬਰ ਹਰਜੋਤ ਕੌਰ ਲੋਹਟੀਆ ਵਲੋਂ ਧੈਂਗੜਪੁਰ, ਤਲਵੰਡੀ ਸੀਬੂ ਬੰਨ੍ਹ ਦਾ ਦੌਰਾ
Ad Position 24