25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਵਾਂ ਪਿੰਡ ਟੱਪਰੀਆਂ ਵਿਖੇ ਟੋਭੇ ਦਾ ਬੰਨ੍ਹ ਟੁੱਟਣ ਨਾਲ ਹੋਇਆ ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 02-09-2025
ਬਲਾਚੌਰ, 1 ਸਤੰਬਰ (ਨਰੇਸ਼ ਧੌਲ)-ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਿਥੇ ਹੋਰ ਕਈ ਤਰਾਂ ਦੇ ਨੁਕਸਾਨ ਹੋਏ ਹਨ ਉਥੇ ਨਵਾਂ ਪਿੰਡ ਟੱਪਰੀਆਂ ਵਿਖੇ ਪਾਣੀ ਵਾਲੇ ਟੋਭੇ ਦਾ ਬੰਨ੍ਹ ਟੁੱਟ ਜਾਣ ਕਾਰਨ ਸੇਠੀ ਪੁੱਤਰ ਰਾਮ ਦਾਸ ਦੇ ਘਰ ਵਿਚ ਪਾਣੀ ਦਾਖਲ ਹੋਣ ਨਾਲ ਜਿਥੇ ਹਜ਼ਾਰਾਂ ਰੁਪਏ ਦੀ ਤੂੜੀ ਦਾ ਨੁਕਸਾਨ ਹੋਇਆ ਉਥੇ ਨਾਲ ਵਾਲੇ ਖੇਤ ਵਿਚ ਲਗਾਏ ਗਏ ਹਰੇ ਚਾਰੇ ਦਾ ਵੀ ਭਾਰੀ ਨੁਕਸਾਨ ਹੋਇਆ | ਪੀੜਤ ਸੇਠੀ ਤੇ ਮੋਹਣ ਲਾਲ ਬਾਗੜੀ ਨੇ ਦੱਸਿਆ ਕਿ ਅੱਜ ਤੜਕਸਾਰ ਅਚਾਨਕ ਬੰਨ੍ਹ ਟੁੱਟ ਜਾਣ ਕਾਰਨ ਟੋਭੇ ਦਾ ਭਾਰੀ ਮਾਤਰਾ ਵਿਚ ਪਾਣੀ ਘਰ ਅੰਦਰ ਆ ਵੜਿਆ, ਜਿਸ ਕਾਰਨ ਪਸ਼ੂਆਂ ਦੇ ਖਾਣ ਲਈ ਰੱਖੀ ਗਈ ਤੂੜੀ ਦਾ ਭਾਰੀ ਨੁਕਸਾਨ ਹੋਇਆ ਤੇ ਨਾਲ ਵਾਲੇ ਖੇਤ ਵਿਚ ਬੀਜਿਆ ਹੋਇਆ ਚਾਰਾ ਵੀ ਤਹਿਸ-ਨਹਿਸ਼ ਹੋ ਗਿਆ | ਉਨ੍ਹਾਂ ਦੱਸਿਆ ਕਿ ਲਗਪਗ 25-30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ | ਪੀੜਤ ਸੇਠੀ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਥੇ ਟੋਭੇ ਦਾ ਬੰਨ੍ਹ ਪੂਰੀ ਮਜ਼ਬੂਤੀ ਨਾਲ ਲਗਾਇਆ ਜਾਵੇ, ਉੱਥੇ ਮੇਰੇ ਹੋਏ ਨੁਕਸਾਨ ਦਾ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸ ਮੌਕੇ ਮੋਹਣ ਲਾਲ ਬਾਗੜੀ, ਪਰਮਜੋਤ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਲਾਵਾ ਪਿੰਡ 'ਚ ਬਣੀ ਹੜ੍ਹ ਵਰਗੀ ਸਥਿਤੀ ਅਗਲੀ ਖ਼ਬਰ ਭਾਰੀ ਬਰਸਾਤ ਦਾ ਪਾਣੀ ਪਿੰਡਾਂ 'ਚ ਵੜਿਆ, ਕਈ ਲਿੰਕ ਸੜਕਾਂ 'ਚ ਪਏ ਡੂੰਘੇ ਪਾੜ
Ad Position 24