ਘੁੰਮਣਾਂ, 2 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦਾ ਬਿਜਲੀ ਘਰ ਪਾਣੀ 'ਚ ਡੁੱਬ ਗਿਆ ਹੈ ਕਿਉਂਕਿ ਇਹ ਵੇਈਾ ਦੇ ਕਿਨਾਰੇ 'ਤੇ ਹੈ, ਜਿਸ ਕਰਕੇ ਇਸ ਨਾਲ ਲਗਦੇ ਪਿੰਡਾਂ 'ਚ ਬਿਜਲੀ ਦੀ ਸਪਲਾਈ ਬੰਦ ਹੈ | ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ | ਹੜ੍ਹ ਦੇ ਪਾਣੀ ਨੇ ਲੋਕਾਂ ਦਾ ਜੀਵਨ ਅਸਥ-ਵਿਅਸਥ ਕਰ ਦਿੱਤਾ ਹੈ | ਲੋਕਾਂ ਦਾ ਇਕ ਦੂਜੇ ਪਿੰਡ ਤੋਂ ਿਲੰਕ ਟੁੱਟ ਚੁੱਕਾ ਹੈ | ਬਾਰਿਸ਼ ਹੱਟਣ ਦਾ ਨਾਂਅ ਨਹੀਂ ਲੈ ਰਹੀ | ਪਿੰਡ ਵਾਸੀ ਸੱਥਾਂ 'ਚ ਬੈਠ ਕੇ ਜੀਵਨ ਬਸਰ ਕਰ ਰਹੇ ਹਨ |