ਸਿਟੀ ਪੁਲਿਸ ਬੰਗਾ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਤੇ ਨੌਜਵਾਨ ਕਾਬੂ
ਅਜੀਤ ਡੈਸਕ
03-09-2025
ਬੰਗਾ, 2 ਸਤੰਬਰ (ਕੁਲਦੀਪ ਸਿੰਘ ਪਾਬਲਾ, ਧਰਮਵੀਰ ਪਾਲ)-ਬੀਤੇ ਕੱਲ੍ਹ ਸਿਟੀ ਥਾਣਾ ਬੰਗਾ ਦੇ ਮੁਖੀ ਚੌਧਰੀ ਵਰਿੰਦਰ ਕੁਮਾਰ ਦੀ ਅਗਵਾਈ 'ਚ ਬੰਗਾ ਤੋਂ ਮੁਕੰਦਪੁਰ ਰੋਡ 'ਤੇ ਪੂਨੀਆ ਅੱਗੇ ਸੂਏ ਕੋਲ ਸੋਤਰਾਂ-ਗੋਸਲਾਂ ਰੋਡ 'ਤੇ ਸ਼ੱਕੀ ਹਾਲਤ 'ਚ ਦੋ ਜਾਣੇ ਦਿਖਾਈ ਦਿੱਤੇ, ਜਿਨ੍ਹਾਂ ਵਿਚ ਇਕ ਔਰਤ 'ਤੇ ਇਕ ਨੌਜਵਾਨ ਸੀ | ਇਨ੍ਹਾਂ ਪਾਸੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਗਈ ਤੇ ਇਹ ਦੋਵੇਂ ਪੁਲਿਸ ਨੂੰ ਸਹਿਯੋਗ ਨਹੀਂ ਕਰ ਪਾਏ | ਇਸ ਦੌਰਾਨ ਤਲਾਸ਼ੀ ਲੈਣ 'ਤੇ ਇਨ੍ਹਾਂ ਕੋਲੋ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਥਾਣਾ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਇਨ੍ਹਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਇਨ੍ਹਾਂ ਦੀ ਪਹਿਚਾਣ ਸਰਬਜੀਤ ਕੌਰ ਪਤਨੀ ਭੁਪਿੰਦਰਜੀਤ ਸਿੰਘ ਵਾਸੀ ਪੱਦੀ ਜਾਗੀਰ, ਥਾਣਾ ਗੁਰਾਇਆਂ ਹਾਲ ਵਾਸੀ ਪੂਨੀਆ ਤੇ ਨਰੇਸ਼ ਕੁਮਾਰ ਉਰਫ਼ ਨੇਸ਼ਾ ਪੁੱਤਰ ਜਗਨਦਾਸ ਵਾਸੀ ਮਾਹਲ ਥਾਣਾ ਗੋਰਾਇਆ ਵਜੋਂ ਹੋਈ ਹੈ | ਉਨ੍ਹਾਂ ਆਖਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਲਿਆ ਜਾਵੇਗਾ |