29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਜ਼ੋਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-09-2025
ਕਾਠਗੜ੍ਹ, 2 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਰਾਜ ਜੋਨਲ ਖੇਡਾਂ ਵਿਚ ਲੜਕੀਆਂ ਦੇ ਅਥਲੈਟਿਕਸ ਮੁਕਾਬਲਿਆਂ ਵਿਚ ਦ ਨੌਰਵੁਡ ਸਕੂਲ ਚਾਹਲ ਦੀਆਂ ਵਿਦਿਆਰਥਣਾਂ ਦਾ ਵਖ-ਵਖ ਈਵੈਟਾਂ ਵਿਚ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ | ਜਿਸ ਵਿਚ ਪ੍ਰੇਰਨਾ ਨੇ ਹਰਡਲ ਰੇਸ (ਅੰਡਰ-19) 'ਚ ਪਹਿਲਾ, ਕਿ੍ਤਿਕਾ ਨੇ ਹਰਡਲ ਰੇਸ (ਅੰਡਰ- 14) ਵਿਚ ਪਹਿਲਾ, ਮੰਨਤ ਚੌਧਰੀ ਨੇ ਹਾਈ ਜੰਪ (ਅੰਡਰ-17) ਵਿਚ ਪਹਿਲਾ, ਨਰਵਦਾ ਰਿਖੀ ਨੇ 100 ਮੀਟਰ ਰੇਸ (ਅੰਡਰ- 14) ਵਿਚ ਤੀਜਾ, ਕੋਮਲਪ੍ਰੀਤ ਨੇ 200 ਮੀਟਰ ਰੇਸ (ਅੰਡਰ-14) ਵਿਚ ਪਹਿਲਾ, ਜਸਮੀਤ ਨੇ 600 ਮੀਟਰ ਰੇਸ (ਅੰਡਰ-14) ਵਿਚ ਤੀਜਾ, ਅੰਸ਼ਿਕਾ ਨੇ ਹਾਈ ਜੰਪ (ਅੰਡਰ-19) ਵਿਚ ਪਹਿਲਾ, ਅਮਨਜੋਤ ਨੇ ਹਾਈ ਜੰਪ (ਅੰਡਰ-19) ਵਿਚ ਤੀਜਾ, ਨਿਤਾ ਨੇ 100 ਤੇ 200 ਮੀਟਰ ਰੇਸ (ਅੰਡਰ- 17) ਵਿਚ ਤੀਜਾ, ਦਿਕਸ਼ਾ ਨੇ 400 ਮੀਟਰ ਰੇਸ (ਅੰਡਰ-17) ਵਿਚ ਪਹਿਲਾ, ਹਰਮਨਪ੍ਰੀਤ ਕੌਰ ਨੇ 800 ਮੀਟਰ ਰੇਸ (ਅੰਡਰ-17) ਵਿਚ ਦੂਜਾ, ਪ੍ਰੀਤ, ਬੰਦਨਾ, ਦਿਸ਼ੀਕਾ ਤੇ ਕਿ੍ਤਿਕਾ ਨੇ ਰੀਲੇਅ ਰੇਸ (ਅੰਡਰ-14) 'ਚ ਦੂਜਾ, ਪ੍ਰੇਰਨਾ, ਅੰਸ਼ਿਕਾ, ਕਲਪਨਾ ਤੇ ਅਮਨਜੋਤ ਨੇ ਰੀਲੇਅ ਰੇਸ (ਅੰਡਰ-19) ਵਿਚ ਪਹਿਲਾ, ਦਿਕਸ਼ਾ, ਅਨੂ, ਨਿਤਾਂਸ਼ ਤੇ ਤਰਨਪ੍ਰੀਤ ਨੇ ਰੀਲੇਅ ਰੇਸ (ਅੰਡਰ-17) ਵਿਚ ਪਹਿਲਾ, ਅੰਸ਼ਿਕਾ ਨੇ 200 ਮੀਟਰ ਰੇਸ (ਅੰਡਰ-19) 'ਚ ਤੀਜਾ, ਜਾਨਵੀ ਨੇ ਸ਼ਾਰਟਪੁਟ ਤੇ ਡਿਸਕਸ ਥਰੋਅ (ਅੰਡਰ-14) ਵਿਚ ਪਹਿਲਾ, ਜਸਲੀਨ ਨੇ ਡਿਸਕਸ ਥਰੋਅ (ਅੰਡਰ-14) ਵਿਚ ਤੀਜਾ, ਅਸ਼ਮੀਤ ਨੇ ਡਿਸਕਸ ਥਰੋਅ (ਅੰਡਰ-17) ਵਿਚ ਪਹਿਲਾ, ਤਾਨੀਆ ਨੇ ਡਿਸਕਸ ਥਰੋਅ ਤੇ ਸ਼ਾਰਟਪੁਟ (ਅੰਡਰ- 17) ਵਿਚ ਦੂਜਾ ਤੇ ਪਹਿਲਾ, ਅਸ਼ਮੀਤ ਨੇ ਸ਼ਾਰਟਪੁਟ (ਅੰਡਰ-17) 'ਚ ਦੂਜਾ, ਮੁਸਕਾਨ ਚੌਧਰੀ ਨੇ ਸ਼ਾਰਟਪੁਟ ਤੇ ਡਿਸਕਸ ਥਰੋਅ (ਅੰਡਰ-19) 'ਚ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਸਾਨੂੰ ਆਪਣੀਆਂ ਲੜਕੀਆਂ ਦੀ ਇਸ ਉਪਲਬਧੀ 'ਤੇ ਮਾਣ ਹੈ | ਇਸ ਮੌਕੇ ਮੈਨੇਜਮੈਂਟ ਨੇ ਖਿਡਾਰਨਾਂ ਤੇ ਕੋਚਾਂ ਨੂੰ ਮੁਬਾਰਕਬਾਦ ਦਿਤੀ ਤੇ ਭਵਿੱਖ ਵਿਚ ਹੋਰ ਜ਼ਿਆਦਾ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਬੌੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਅਗਲੀ ਖ਼ਬਰ ਬਾਬਾ ਸ੍ਰੀਚੰਦ ਦੇ ਜਨਮ ਦਿਵਸ ਨੂੰ ਸਮਰਪਿਤ ਬੌੜੀ ਸਾਹਿਬ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ
Ad Position 24